ਲਾਕਡਾਊਨ ਚ ਜਿਨ੍ਹਾਂ ਨੇ ਨਿਜ਼ਮਾਂ ਦੀ ਪਾਲਣਾ ਕੀਤੀ ਬਹੁਤ ਚੰਗੀ ਗੱਲ ਹੈ।ਕਰੋਨਾ ਵਾਇਰਸ ਦਾ ਜੇਕਰ ਖ਼ਤਰਾ ਟੱਲਦਾ ਦਿਸਿਆ ਤਾਂ ਕੁਝ ਦਿਨਾਂ ਤੱਕ ਲਾਕਡਾਊਨ ਖੁੱਲ੍ਹਣ ਦੀ ਸੰਭਾਵਨਾ ਹੈ।ਫੇਰ ਵੀ ਸਾਨੂੰ ਸੋਚ ਸਮਝ ਕੇ ਚੱਲਣਾ ਪਵੇਗਾ ਕਿਉਂਕਿ ਬਿਮਾਰੀ ਦਾ ਖ਼ਤਰਾ ਅਜੇ ਪੂਰੀ ਤਰ੍ਹਾਂ ਨਹੀਂ ਟੱਲਦਾ ਨਜ਼ਰ ਆ ਰਿਹਾ । ਬੇਸ਼ੱਕ ਬਜ਼ਾਰਾਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ ਪਰ ਲਾਕਡਾਊਨ ਖੁੱਲ੍ਹਣ ਦੇ ਬਾਅਦ ਵੀ ਮਨਾਂ ਵਿੱਚ ਇਹ ਧਾਰਨਾ ਬਣਾ ਕੇ ਚੱਲੀਏ ਕਿ ਅਸੀਂ ਸੁਰੱਖਿਅਤ ਹਾਂ ਤਾਂ ਦੇਸ਼ ਸੁਰੱਖਿਅਤ ਹੈ ਅਤੇ ਸਾਡੀ ਨਵੀਂ ਪੀੜ੍ਹੀ ਸੁਰੱਖਿਅਤ ਹੈ । ਲਾਕਡਾਊਨ ਦੇ ਪਹਿਲੇ ਦਿਨ ਤੋਂ ਹੀ ਕਰੋਨਾ ਬਿਮਾਰੀ ਕਾਰਨ ਡਾਕਟਰ ਅਤੇ ਪੁਲਿਸ ਮਹਿਕਮਿਆਂ ਦੀ ਮਿਹਨਤ ਕਿਸੇ ਤੋਂ ਛੁਪੀ ਨਹੀਂ, ਸਭ ਨੂੰ ਪਤਾ ਹੈ ਕਿੰਨੀਆਂ ਮੁਸ਼ਕਿਲਾਂ ਆਈਆਂ । ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਜਿੰਮੇਵਾਰੀਆਂ ਨਿਭਾਈਆਂ । ਡਿਊਟੀ ਨਿਭਾਉਣ ਵਾਲਿਆਂ ਨੂੰ ਸਲੂਟ ਹੈ।ਜੇ ਗੱਲ ਕਰੀਏ ਦਿਹਾੜੀਦਾਰਾਂ ਦੀ,ਤਾਂ ਸਭ ਤੋਂ ਵੱਧ ਔਖੇ ਰਹੇ ਗਰੀਬ ਲੋਕ ਜਿਹਨਾਂ ਦੇ ਦਿਨ ਦੀ ਦਿਨ ਕਮਾਈ ਕਰ ਕੇ ਘਰ ਚੱਲਦੇ ਸਨ।ਲਾਕਡਾਊਨ ਵਿੱਚ ਸਰਕਾਰਾਂ ਵੱਲੋਂ ਜੋ ਸਹਾਇਤਾ ਭੇਜੀ ਗਈ ਉਹ ਕਿਸੇ ਤੱਕ ਪਹੁੰਚੀ ਤੇ ਕਿਸੇ ਤੱਕ ਨਹੀਂ..। ਸੋ ਸਾਰੀਆਂ ਸਮੱਸਿਆਵਾਂ ਦਾ ਇੱਕ ਹੀ ਕਾਰਨ ਸੀ ਕਰੋਨਾ ਵਾਇਰਸ ਦਾ ਵੱਧਦਾ ਕਹਿਰ।ਜਿਸ ਤੋਂ ਬਚਾਅ ਲਈ ਠੋਸ ਕਦਮ ਚੁੱਕੇ ਗਏ।ਦੁਨੀਆਂ ਦੇ ਹਰ ਖ਼ੇਤਰ ਵਿੱਚ ਇੰਨਸ਼ਾਨੀ ਜਿੰਦਗੀਆਂ ਨੇ ਐਨੇ ਦਿਨ ਘਰਾਂ ਚ ਬੰਦ ਰਹਿ ਕੇ ਦਿਖਾਇਆ।ਬਹੁਤ ਚੰਗੀ ਗੱਲ ਹੈ।ਇਸ ਲਈ ਅਜੇ ਵੀ ਸਮਝਦਾਰੀ ਵਰਤਣੀ ਜਰੂਰੀ ਹੈ । ਅਸੀਂ ਸਾਰੇ ਜਿੰਨਾ ਹੋ ਸਕੇ ਬਚਾਅ ਰੱਖੀਏ ।
ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ ,ਦੋਰਾਹਾ
99143-48246