ਅਮਰੀਕਾ ‘ਚ ਕੋਰੋਨਾ ਵਾਇਰਸ ਕਾਰਨ ਲਗਾਤਾਰ ਹੋ ਰਿਹਾ ਮੌਤ ਦਰ ‘ਚ ਵਾਧਾ

184

ਵਾਸ਼ਿੰਗਟਨ, 30 ਮਈ

ਦੁਨੀਆ ਭਰ ਵਿਚ ਜਿਥੇ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, ਉਥੇ ਹੀ ਹੁਣ ਅਮਰੀਕਾ ਵਿਚ ਸਭ ਤੋਂ ਵੱਧ ਮੌਤਾਂ ਹੋਣ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਵਾਸ਼ਿੰਗਟਨ ਦੀ ਇਕ ਨਿਊਜ਼ ਏਜੰਸੀ ਦੇ ਮੁਤਾਬਿਕ ਕੋਰੋਨਾ ਵਾਇਰਸ ਦੇ ਕਾਰਨ ਪਿਛਲੇ 24 ਘੰਟਿਆਂ ਦੌਰਾਨ ਅਮਰੀਕਾ ਵਿਚ 1225 ਲੋਕਾਂ ਦੀ ਮੌਤ ਹੋਈ ਹੈ। ਏਜੰਸੀ ਦੇ ਮੁਤਾਬਿਕ ਦੁਨੀਆ ਦੇ ਕਿਸੇ ਵੀ ਦੇਸ਼ ਦੇ ਵਿਚ ਇੰਨੀਆਂ ਮੌਤਾਂ ਨਹੀਂ ਹੋਈਆਂ, ਜਿੰਨੀਆਂ ਹੁਣ ਤੱਕ ਅਮਰੀਕਾ ਵਿਚ ਹੋ ਚੁੱਕੀਆਂ ਹਨ।

ਮਿਲੀ ਜਾਣਕਾਰੀ ਦੇ ਮੁਤਾਬਿਕ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਅਮਰੀਕਾ ਵਿਚ ਹੋ ਰਹੀਆਂ ਮੌਤਾਂ ਦਾ ਦੋਸ਼ ਚੀਨ ‘ਤੇ ਮੜ ਰਹੇ ਹਨ ਕਿ ਚੀਨ ਦੇ ਵਿਚ ਇਹ ਬਿਮਾਰੀ ਫੈਲਣ ਤੋਂ ਬਾਅਦ ਹੀ ਪੂਰੀ ਦੁਨੀਆ ਇਸ ਤੋਂ ਪ੍ਰਭਾਵਿਤ ਹੋਈ ਹੈ, ਜਦੋਂਕਿ ਅਜਿਹਾ ਨਹੀਂ ਹੈ। ਦੁਨੀਆ ਦੇ 192 ਦੇਸ਼ਾਂ ਵਿਚ ਕੋਰੋਨਾ ਫੈਲਿਆ ਹੈ ਅਤੇ ਦੁਨੀਆ ਦੇ ਤਕਰੀਬਨ ਹੀ 7/8 ਦੇਸ਼ਾਂ ਨੂੰ ਛੱਡ ਕੇ ਬਾਕੀਆਂ ਨੇ ਇਸ ਕੋਰੋਨਾ ਵਾਇਰਸ ‘ਤੇ ਕਾਬੂ ਪਾ ਲਿਆ ਹੈ, ਪਰ ਆਪਣੇ ਆਪ ਨੂੰ ਸਭ ਤੋਂ ਤਾਕਤਵਰ ਅਖਵਾਉ ਵਾਲਾ ਅਮਰੀਕਾ ਕੋਰੋਨਾ ਤੋਂ ਜਿੱਤ ਨਹੀਂ ਸਕਿਆ।