ਅਮਰੀਕਾ ‘ਚ ਘਟੀ ਜਨਮ ਦਰ, ਖ਼ਤਰਨਾਕ ਵਾਇਰਸ ਤੇ ਕਮਜ਼ੋਰ ਅਰਥਵਿਵਸਥਾ ਦਾ ਹੈ ਅਸਰ

539

ਨਿਊਯਾਰਕ, ਏਪੀ : ਹੁਣ ਖ਼ਤਰਨਾਕ ਵਾਇਰਸ ਕਾਰਨ ਪੈਦਾ ਹੋਏ ਹਾਲਾਤ ‘ਚ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਇਕ ਵਾਰ ਅਮਰੀਕੀ ਔਰਤਾਂ ਜ਼ਰੂਰ ਸੋਚਣਗੀਆਂ। ਦੇਸ਼ ਵਿਚ ਪਹਿਲਾਂ ਹੀ ਸ਼ਿਸ਼ੂ ਜਨਮ ਦਰ ਘੱਟ ਹੈ ਜਿਹੜੀ ਇਸ ਆਲਮੀ ਮਹਾਮਾਰੀ ਕਾਰਨ ਹੁਣ ਹੋਰ ਘੱਟ ਜਾਵੇਗੀ।

ਪਿਛਲੇ ਸਾਲ ਤੋਂ ਹੀ ਅਮਰੀਕਾ ‘ਚ ਜਨਮ ਦਰ ‘ਚ ਕਮੀ ਦੇਖੀ ਜਾ ਰਹੀ ਹੈ ਜਿਹੜੀ ਹਾਲੇ ਤਕ ਜਾਰੀ ਹੈ। 35 ਸਾਲਾਂ ‘ਚ ਪਿਛਲੇ ਸਾਲ ਯਾਨੀ ਸਾਲ 2019 ‘ਚ ਬੱਚਿਆਂ ਦੇ ਜਨਮ ਦਾ ਅੰਕੜਾ ਕਾਫ਼ੀ ਘੱਟ ਰਿਹਾ। ਮਾਹਿਰਾਂ ਦਾ ਮੰਨਣਾ ਹੈ ਕਿ ਕੋਵਿਡ-19 ਤੇ ਇਸ ਦੇ ਕਾਰਨ ਕਮਜ਼ੋਰ ਪਈ ਅਰਥਵਿਵਸਥਾ ਦਾ ਅਸਰ ਵੀ ਇਸ ‘ਤੇ ਪਵੇਗਾ।