ਵਾਸ਼ਿੰਗਟਨ (ਏਜੰਸੀ) : ਮਾਰਚ ‘ਚ ਵ੍ਹਾਈਟ ਹਾਊਸ ਵੱਲੋਂ ਕੋਰੋਨਾ ਵਾਇਰਸ ‘ਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸ਼ਨਿਚਰਵਾਰ ਨੂੰ ਪਹਿਲੀ ਵਾਰ ਗੋਲਫ ਖੇਡਣ ਨਿਕਲੇ। ਉਹ ਇਹ ਦਿਖਾਉਣ ਦੀ ਕੋਸ਼ਿਸ ਕਰ ਰਹੇ ਸਨ ਕਿ ਦੇਸ਼ ‘ਚ ਹਾਲਾਤ ਆਮ ਹਨ। ਨੈਸ਼ਨਲ ਗੋਲਫ ਕਲੱਬ ਪੁੱਜੇ ਟਰੰਪ ਨੇ ਸਫੇਦ ਟੋਪੀ ਤੇ ਸਫੇਦ ਪੋਲੋ ਸ਼ਰਟ ਪਾਈ ਹੋਈ ਸੀ।
ਟਰੰਪ ਨੂੰ ਆਖ਼ਰੀ ਵਾਰ ਅੱਠ ਮਾਰਚ ਨੂੰ ਫਲੋਰਿਡਾ ਦੇ ਵੈਸਟ ਪਾਮ ਬੀਚ ਸਥਿਤ ਗੋਲਫ ਕਲੱਬ ‘ਚ ਦੇਖਿਆ ਗਿਆ ਸੀ। ਇਸੇ ਦੌਰਾਨ ਉਹ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਰ ਬੋਲਸੋਨਾਰੋ ਨੂੰ ਮਿਲੇ ਸਨ। ਬਾਅਦ ‘ਚ ਬੋਲਸੋਨਾਰੋ ਦੇ ਪ੍ਰਰੈੱਸ ਸਕੱਤਰ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਸੀ। ਵ੍ਹਾਈਟ ਹਾਊਸ ਦੇ ਕੁਝ ਮੁਲਾਜ਼ਮ ਜਿਹੜੇ ਪ੍ਰਰੈੱਸ ਸੱਹਿਯੋਗੀ ਦੇ ਸੰਪਰਕ ‘ਚ ਸਨ, ਬਾਅਦ ‘ਚ ਉਨ੍ਹਾਂ ਨੂੰ ਕੁਆਰੰਟਾਈਨ ‘ਚ ਭੇਜ ਦਿੱਤਾ ਗਿਆ ਸੀ। ਹਾਲਾਂਕਿ ਉਨ੍ਹਾਂ ‘ਚੋਂ ਕਿਸੇ ਦਾ ਵੀ ਕੋਰੋਨਾ ਟੈਸਟ ਪਾਜ਼ੇਟੇਵਿ ਨਹੀਂ ਆਇਆ ਸੀ। ਜ਼ਿਕਰਯੋਗ ਹੈ ਕਿ 13 ਮਾਰਚ ਨੂੰ ਟਰੰਪ ਨੇ ਐਲਾਨ ਕਰਦਿਆਂ ਇਸ ਮਹਾਮਾਰੀ ਨੂੰ ‘ਰਾਸ਼ਟਰੀ ਐਮਰਜੈਂਸੀ’ ਐਲਾਨ ਦਿੱਤਾ ਸੀ। 20 ਜਨਵਰੀ ਨੂੰ ਵਾਸ਼ਿੰਗਟਨ ਸੂਬੇ ‘ਚ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਅਸਲ ‘ਚ ਟਰੰਪ ਇਸ ਵਿਚਾਰ ਨੂੰ ਉਤਸ਼ਾਹਤ ਕਰਨ ਲਈ ਉਤਸੁਕ ਹਨ ਕਿ ਅਮਰੀਕਾ ਵਾਪਸ ਲੀਹ ‘ਤੇ ਪਰਤ ਰਿਹਾ ਹੈ। ਹਾਲਾਂਕਿ, ਕੋਰੋਨਾ ਵਾਇਰਸ ਦੇ ਕਹਿਰ ਨਾਲ ਮਰਨ ਵਾਲਿਆਂ ਦੀ ਗਿਣਤੀ ‘ਚ ਵਾਧਾ ਜਾਰੀ ਹੈ ਤੇ ਆਉਣ ਵਾਲੇ ਦਿਨਾਂ ‘ਚ ਇਹ ਅੰਕੜਾ ਇਕ ਲੱਖ ਤੋਂ ਵੱਧ ਹੋ ਸਕਦਾ ਹੈ। ਟਰੰਪ ਦੇ ਕੋਰੋਨਾ ਵਾਇਰਸ ਟਾਸਕ ਫੋਰਸ ਦੇ ਕਨਵੀਨਰ ਡੇਬੋਰਾਹ ਬੀਰਕਸ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਨੂੰ ਬ੍ਰੀਫਿੰਗ ‘ਚ ਦੱਸਿਆ ਕਿ ਇਸ ਮੈਮੋਰੀਅਲ ਡੇਅ ਵੀਕੈਂਡ ‘ਤੇ ਅਮਰੀਕੀਆਂ ਨੂੰ ਘਰਾਂ ਤੋਂ ਬਾਹਰ ਹੋਣਾ ਚਾਹੀਦਾ ਹੈ, ਗੋਲਫ ਖੇਡਣਾ ਚਾਹੀਦਾ ਹੈ, ਟੈਨਿਸ ਖੇਡਣਾ ਚਾਹੀਦਾ ਹੈ, ਸਮੁੰਦਰ ਤਟ ‘ਤੇ ਜਾਣਾ ਚਾਹੀਦਾ ਹੈ, ਪਰ ਛੇ ਫੁੱਟ ਦੀ ਦੂਰੀ ਨਾਲ।
ਨਿਊਯਾਰਕ ਟਾਈਮਜ਼ ਨੇ ਦਿੱਤੀ ਅਨੋਖੀ ਸ਼ਰਧਾਂਜਲੀ
ਅਮਰੀਕਾ ਦੇ ਪ੍ਰਮੁੱਖ ਅਖ਼ਬਾਰਾਂ ‘ਚੋਂ ਇਕ ਨਿਊਯਾਰਕ ਟਾਈਮਜ਼ ਨੇ ਐਤਵਾਰ ਨੂੰ ਅਨੋਖੇ ਤਰੀਕੇ ਨਾਲ ਕੋਰੋਨਾ ਮਹਾਮਾਰੀ ‘ਚ ਜਾਨ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ। ਅਖ਼ਬਾਰ ਦੇ ਪਹਿਲੇ ਸਫ਼ੇ ‘ਤੇ ਸਿਰਫ਼ ਮਹਾਮਾਰੀ ਕਾਰਨ ਜਾਨ ਗੁਆਉਣ ਵਾਲੇ ਕਰੀਬ ਇਕ ਲੱਖ ਤੋਂ ਵੱਧ ਲੋਕਾਂ ਦੇ ਨਾਂ ਹਨ। ਹਾਲਾਂਕਿ ਆਧਿਕਾਰਤ ਤੌਰ ‘ਤੇ ਹੁਣ ਤਕ 98,740 ਲੋਕਾਂ ਦੀ ਮੌਤ ਹੋਈ ਹੈ। ਸਫ਼ੇ ‘ਤੇ ਨਾ ਤਾਂ ਕੋਈ ਖ਼ਬਰ ਹੈ, ਨਾ ਹੀ ਕਿਸੇ ਤਰ੍ਹਾਂ ਦਾ ਇਸ਼ਤਿਹਾਰ। ਅਖ਼ਬਾਰ ਨੇ ਪਹਿਲੇ ਸਫ਼ੇ ‘ਤੇ ਸਿਰਲੇਖ ਦਿੱਤਾ ਹੈ, ‘ਯੂਐੱਸ ਡੈੱਥ ਨਿਅਰ 1,00,000 ਇਨ ਇਨਕੈਲਕੁਲੇਬਲ ਲਾਸ’। ਯਾਨੀ ਕਿ ਅਮਰੀਕਾ ‘ਚ ਇਕ ਲੱਖ ਮੌਤਾਂ ਤੇ ਬੇਹਿਸਾਬ ਨੁਕਸਾਨ। ਉਸੇ ਪੇਜ ‘ਤੇ ਖੱਬੇ ਪਾਸੇ ਲਿਖਿਆ ਹੈ, ‘ਦੇ ਵਰ ਨਾਟ ਸਿੰਪਲ ਨੇਮ ਇਨ ਅ ਲਿਸਟ, ਦੇ ਵਰ ਅਸ’ (ਇਸ ਸੂਚੀ ‘ਚ ਉਹ ਸਿਰਫ਼ ਨਾਂ ਨਹੀਂ ਸਨ ਬਲਕਿ ਉਹ ਅਸੀਂ ਸੀ। )
ਬਰਤਾਨਵੀ ਪੀਐੱਮ ‘ਤੇ ਵਧਿਆ ਸਹਿਯੋਗੀ ਨੂੰ ਬਰਖ਼ਾਸਤ ਕਰਨ ਦਾ ਦਬਾਅ
ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ‘ਤੇ ਆਪਣੇ ਇਕ ਸਿਖਰਲੇ ਸਹਿਯੋਗੀ ਨੂੰ ਬਰਖ਼ਾਸਤ ਕਰਨ ਦਾ ਦਬਾਅ ਵਧ ਗਿਆ ਹੈ। ਮੀਡੀਆ ‘ਚ ਆਈਆਂ ਖ਼ਬਰਾਂ ਮੁਤਾਬਕ ਜੌਨਸਨ ਦੇ ਮੁੱਖ ਰਣਨੀਤਕ ਸਲਾਹਕਾਰ ਡਾਮਿਨਿਕ ਕਮਿੰਗਸ ਨੇ ਲਾਕਡਾਊਨ ਨਿਯਮਾਂ ਦੀ ਉਲੰਘਣਾ ਕੀਤੀ ਸੀ ਤੇ ਯਾਤਰਾ ਨਾ ਕਰਨ ਦੇ ਨਿਯਮਾਂ ਦੇ ਬਾਵਜੂਦ ਆਪਣੇ ਮਾਤਾ-ਪਿਤਾ ਨੂੰ ਮਿਲਣ ਗਏ ਸਨ। ਉੱਥੇ ਹੀ ਆਬਜ਼ਰਵਰ ਤੇ ਸੰਡੇ ਮਿਰਰ ਦੀਆਂ ਖ਼ਬਰਾਂ ਮੁਤਾਬਕ ਦੋ ਹੋਰ ਮੌਕਿਆਂ ‘ਤੇ ਕਮਿੰਗਸ ਨੇ ਲਾਕਡਾਊਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਕਮਿੰਗਸ ਨੂੰ ਬਰਖ਼ਾਸਤ ਨਾ ਕਰਨ ਦੇ ਮੁੱਦੇ ‘ਤੇ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ਦੇ ਸੁਰ ਵੀ ਬਾਗ਼ੀ ਹੋ ਰਹੇ ਹਨ।
ਬ੍ਰਾਜ਼ੀਲ ‘ਚ 965 ਹੋਰ ਲੋਕਾਂ ਦੀ ਮੌਤ
ਪਿਛਲੇ 24 ਘੰਟਿਆਂ ਦੌਰਾਨ ਬ੍ਰਾਜ਼ੀਲ ‘ਚ 965 ਤੇ ਲੋਕਾਂ ਦੀ ਮੌਤ ਹੋਈ ਹੈ। ਇਸ ਤਰ੍ਹਾਂ ਉੱਥੇ ਮਰਨ ਵਾਲਿਆਂ ਦੀ ਕੁਲ ਗਿਣਤੀ 22, 103 ਹੋ ਗਈ ਹੈ। ਉੱਥੇ ਹੀ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ 3, 47, 398 ਹੋ ਗਈ ਹੈ। ਹਾਲਾਂਕਿ ਐਕਟਿਵ ਕੇਸ ਸਿਰਫ਼ 1,84,361 ਹਨ। ਮਹਾਮਾਰੀ ਨੂੰ ਕਾਬੂ ਕਰਨ ਬਾਰੇ ਰਾਸ਼ਟਰਪਤੀ ਜੇਰ ਬੋਲਸੋਨਾਰੋ ਵੱਲੋਂ ਚੁੱਕੇ ਗਏ ਕਦਮਾਂ ਦੀ ਤਿੱਖੀ ਨਿਖੇਧੀ ਹੋਈ ਹੈ। ਕਈ ਮੌਕਿਆਂ ‘ਤੇ ਉਹ ਆਪ ਸ਼ਰੀਰਕ ਦੂਰੀ ਦੇ ਨਿਯਮਾਂ ਨੂੰ ਤੋੜਦੇ ਦਿਖਾਈ ਦਿੱਤੇ ਹਨ।
ਇੱਥੇ ਰਿਹਾ ਇਹ ਹਾਲ
-ਫਿਲਾਡੈਲਫੀਆ ‘ਚ ਪਾਸਤਾ ਬਣਾਉਣ ਵਾਲੀ ਇਕ ਫੈਕਟਰੀ ‘ਚ 24 ਮੁਲਾਜ਼ਮ ਕੋਰੋਨਾ ਪਾਜ਼ੇਟਿਵ ਮਿਲੇ।
-ਸਟੇ ਐਟ ਹੋਮ ਹੁਕਮ ਖ਼ਿਲਾਫ਼ ਕੈਨੀਫੋਰਨੀਆ ਦੀ ਸੂਬਾਈ ਰਾਜਧਾਨੀ ਦੇ ਬਾਹਰ ਲੋਕਾਂ ਨੇ ਮੁਜ਼ਾਹਰੇ ਕੀਤੇ। ਇਸ ਦੌਰਾਨ ਕਿਸੇ ਨੇ ਵੀ ਮਾਸਕ ਨਹੀਂ ਪਾਇਆ ਹੋਇਆ ਸੀ।
-ਈਰਾਨ ‘ਚ 107 ਸਾਲ ਦੀ ਬਜ਼ੁਰਗ ਕੋਰੋਨਾ ਨਾਲ ਜੰਗ ਜਿੱਤਣ ‘ਚ ਕਾਮਯਾਬੀ ਰਹੀ ਹੈ। ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਸਲਤਨਤ ਅਕਬਰੀ ਨਾਂ ਦੀ ਇਸ ਮਹਿਲਾ ਨੂੰ ਕੁਝ ਦਿਨ ਪਹਿਲਾਂ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਦੇਸ਼ ‘ਚ ਮਹਾਮਾਰੀ ਨਾਲ 7, 359 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 1,33, 521 ਲੋਕ ਇਨਫੈਕਟਿਡ ਹਨ। ਐਕਟਿਵ ਕੇਸ 22, 483 ਹਨ।
-ਮਲੇਸ਼ੀਆ ‘ਚ ਇਨਫੈਕਸ਼ਨ ਦੇ 60 ਨਵੇਂ ਮਾਮਲਿਆਂ ਦਾ ਪਤਾ ਲੱਗਿਆ ਹੈ। ਹੁਣ ਤਕ ਇੱਥੇ 115 ਲੋਕਾਂ ਦੀ ਮੌਤ ਹੋ ਚੁੱਕੀ ਹੈ।
-ਸਿੰਗਾਪੁਰ ‘ਚ ਇਨਫੈਕਸ਼ਨ ਦੇ 548 ਨਵੇਂ ਕੇਸਾਂ ਦਾ ਪਤਾ ਲੱਗਿਆ ਹੈ। ਤਿੰਨ ਮਰੀਜ਼ਾਂ ਨੂੰ ਛੱਡ ਕੇ ਇਨਫੈਕਸ਼ਨ ਦੇ ਬਾਕੀ ਮਾਮਲੇ ਡਾਰਮਿਟਰੀ ‘ਚ ਰਹਿਣ ਵਾਲੇ ਵਿਦੇਸ਼ੀ ਕਾਮਿਆਂ ਨਾਲ ਜੁੜੇ ਹਨ।
-ਰੂਸ ‘ਚ ਪਿਛਲੇ 24 ਘੰਟਿਆਂ ‘ਚ 153 ਲੋਕਾਂ ਦੀ ਮੌਤ ਹੋਈ ਹੈ। ਦੇਸ਼ ‘ਚ ਮਿ੍ਤਕਾਂ ਦੀ ਕੁਲ ਗਿਣਤੀ 3,541 ਹੋ ਗਈ ਹੈ। ਇਨਫੈਕਸ਼ਨ ਦੇ 8,599 ਨਵੇਂ ਮਾਮਲੇ ਮਿਲਣ ਤੋਂ ਬਾਅਦ ਕੁਲ ਮਰੀਜ਼ਾਂ ਦੀ ਗਿਣਤੀ 344,481 ਹੋ ਗਈ ਹੈ। ਹਾਲਾਂਕਿ ਐਕਟਿਵ ਕੇਸ 2,27,641 ਹਨ।
-ਈਦ ਤੋਂ ਇਕ ਦਿਨ ਪਹਿਲਾਂ ਇਰਾਕ ‘ਚ ਇਨਫੈਕਸ਼ਨ ਦੇ 308 ਨਵੇਂ ਮਾਮਲੇ ਸਾਹਮਣੇ ਆਏ ਹਨ। ਇਕ ਦਿਨ ‘ਚ ਇਨਫੈਕਸ਼ਨ ਦੇ ਇਹ ਸਭ ਤੋਂ ਵੱਧ ਮਾਮਲੇ ਹਨ। ਰਮਜ਼ਾਨ ਦੌਰਾਨ ਕਰਫਿਊ ‘ਚ ਛੋਟ ਕਾਰਨ ਇਨਫੈਕਸ਼ਨ ਦੇ ਮਾਮਲੇ ਵਧੇ ਹਨ। ਹੁਣ ਤਕ 152 ਲੋਕਾਂ ਦੀ ਮੌਤ ਹੋ ਚੁੱਕੀ ਹੈ।
-ਪਿਛਲੇ 24 ਘੰਟਿਆਂ ਦੌਰਾਨ ਇੰਡੋਨੇਸ਼ੀਆ ‘ਚ ਇਨਫੈਕਸ਼ਨ ਦੇ 526 ਨਵੇਂ ਮਾਮਲੇ ਸਾਹਮਣੇ ਆਏ ਹਨ। 21 ਲੋਕਾਂ ਦੀ ਮੌਤ ਦੇ ਨਾਲ ਹੀ ਮਰਨ ਵਾਲਿਆਂ ਦੀ ਕੁਲ ਗਿਣਤੀ 1,372 ਹੋ ਗਈ ਹੈ।
-ਪਾਕਿਸਤਾਨ ‘ਚ ਪਿਛਲੇ 24 ਘੰਟਿਆਂ ਦੌਰਾਨ 32 ਲੋਕਾਂ ਦੀ ਮੌਤ ਹੋਈ ਹੈ। ਜਦਕਿ ਇਨਫੈਕਸ਼ਨ ਦੇ 1,133 ਨਵੇਂ ਕੇਸ ਸਾਹਮਣੇ ਆਏ ਹਨ।
=ਚੇਚਨੀਆ ਦੇ ਰਾਸ਼ਟਰਪਤੀ ਰਮਜ਼ਾਨ ਕਾਦਿਰੋਵ ਨਾਲ ਸਬੰਧਤ ਇਕ ਵੀਡੀਓ ਜਾਰੀ ਕੀਤਾ ਗਿਆ ਹੈ, ਜਿਸ ‘ਚ ਉਹ ਮਹਾਮਾਰੀ ‘ਤੇ ਕਾਬੂ ਲਈ ਦੈਵੀ ਮਦਦ ਦੀ ਅਪੀਲ ਕਰਦੇ ਸੁਣੇ ਜਾ ਰਹੇ ਹਨ। ਰੂਸੀ ਮੀਡੀਆ ਮੁਤਾਬਕ ਸ਼ੱਕੀ ਕੋਰੋਨਾ ਲੱਛਣਾ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ’ਚ ਦਾਖ਼ਲ ਕਰਵਾਇਆ ਗਿਆ ਹੈ।
-ਦੱਖਣੀ ਅਫਰੀਕਾ ‘ਚ ਸੋਨੇ ਦੀ ਮਾਈਨ ‘ਚ ਕੰਮ ਕਰਨ ਵਾਲੇ 164 ਮੁਲਾਜ਼ਮਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਦੁਨੀਆ ਦੀ ਸਭ ਤੋਂ ਡੂੰਘੀ ਇਸ ਮਾਈਨ ‘ਚ 22 ਅਪ੍ਰਰੈਲ ਤੋਂ ਫਿਰ ਤੋਂ ਕੰਮ ਸ਼ੁਰੂ ਹੋਇਆ ਹੈ। ਇਨਫੈਕਸ਼ਨ ਦੇ ਮਾਮਲੇ ਮਿਲਣ ਤੋਂ ਬਾਅਦ ਇਸ ਨੂੰ ਇਕ ਵਾਰ ਫਿਰ ਬੰਦ ਕਰ ਦਿੱਤਾ ਗਿਆ ਹੈ. Thankyou punjabi jagran