ਹਵਾਈ ਸੇਵਾਵਾਂ ਜੋ ਕੋਰੋਨਾਵਾਇਰਸ ਕਰਕੇ ਠੱਪ ਹੋਈਆਂ ਸਨ, ਉਹ ਮੁੜ ਸ਼ੁਰੂ ਹੋ ਗਈਆਂ। ਇਸ ਦੌਰਾਨ ਜਿਥੇ ਵੱਖ ਵੱਖ ਮੁਲਕਾਂ ਦੇ ਯਾਤਰੂਆਂ ਨੂੰ ਉਨ੍ਹਾਂ ਦੀ ਮੰਜਿਲ ਤੱਕ ਪਹੁੰਚਾਉਣ ਦੇ ਕਾਰਜ ਅਰੰਭ ਕੀਤੇ ਹਨ। ਉੱਥੇ ਹੀ, ਅਮਰੀਕਾ ਸਰਕਾਰ ਆਪਣੇ ਮੁਲਕ ਵਿਚੋਂ ਵੱਖੋ-ਵੱਖ ਢੰਗ ਨਾਲ ਦਾਖਲ ਹੋਏ ਵਿਅਕਤੀਆਂ ਨੂੰ ਡਿਪੋਰਟ ਕਰਨਾ ਸ਼ੁਰੂ ਕੀਤਾ ਹੈ।
ਏਸੇ ਪ੍ਰਕਿਰਿਆ ਤਹਿਤ ਅਮਰੀਕਾ ਤੋਂ ਪਹਿਲਾਂ 19 ਮਈ ਨੂੰ ਇਕ ਉਡਾਣ 165 ਦੇ ਕਰੀਬ ਯਾਤਰੂਆਂ ਨੂੰ ਲੈ ਕੇ ਸਿੱਧੀ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪੁੱਜੀ ਸੀ ਅਤੇ ਹੁਣ ਫਿਰ ਅਜਿਹੇ ਯਾਤਰੂਆਂ ਨੂੰ ਲੈ ਕੇ ਇਕ ਉਡਾਣ 2 ਜੂਨ ਨੂੰ ਦੁਪਹਿਰ 4.30 ਵਜੇ ਪਹੁੰਚ ਰਹੀ ਹੈ।