ਜਦੋਂ ਅਸੀਂ 1947 ਤੋਂ ਪਹਿਲਾਂ ਦੇ ਭਾਰਤ ਦਾ ਇਤਿਹਾਸ ਪੜ੍ਹਦੇ ਹਾਂ ਜਾਂ ਚੰਗੀਆਂ ਕਲਾ ਕਿਰਤਾਂ ਦੇ ਟੀ ਵੀ ਰੂਪਾਂਤਰ ਦੇਖਦੇ ਹਾਂ ਤਾਂ ਇਹ ਗੱਲ ਸਮਝ ਵਿਚ ਆਉਂਦੀ ਹੈ ਕਿ ਹਰ ਵਰਗ ਦੇ ਵਿਅਕਤੀਆਂ ਨੇ, ਜੰਗ ਏ ਆਜ਼ਾਦੀ ਵਿਚ ਹਿੱਸਾ ਲਿਆ, ਮਹਾਨਤਾ ਕਮਾਈ। ਫੇਰ, ਅਸੀਂ ਅਜੋਕੇ ਦੌਰ ਦੇ ਨੌਜਵਾਨਾਂ ਨਾਲ ਗੱਲ ਕਰਦੇ ਹਾਂ ਤਾਂ ਨਿਰਾਸਾ ਪੱਲੇ ਪੈਂਦੀ ਹੈ। 99 ਫ਼ੀਸਦ ਨੌਜਵਾਨ, ਮਨੁੱਖ ਦੀ ਮਹਾਨਤਾ ਵਿਚ ਭਰੋਸਾ ਨਹੀਂ ਰੱਖਦੇ। ਫੇਰ, ਇਕ ਕੱਟੜ ਵਰਗ ਹੈ ਵਪਾਰੀਆਂ ਦਾ। ਇਹ ਬੰਦੇ ‘ਅੱਜਕਲ੍ਹ’ ਤਾਂ ਵਈ ਏਦਾਂ ਈ ਐ, ਆਖ ਕੇ ਮਨੁੱਖ ਦੇ ਗਰਕੇ ਹੋਣ ਨੂੰ ਆਖ਼ਰੀ ਸੱਚ ਮੰਨਦੇ ਹਨ। ਹੋਰ ਤਾਂ ਹੋਰ, ਵਪਾਰੀਆਂ ਦੇ ਸੇਲਜ਼ਮੈਨ, ਦਫ਼ਤਰੀ ਕਾਮੇ ਖ਼ੁਦ ਭਾਵੇਂ ਤਨਖਾਹ ਭੋਗੀ ਹੋਣ ਪਰ ਓਹ ਵੀ ਡਮਾਕ ਮਾਲਕਾਂ ਵਾਲਾ ਈ ਰੱਖਦੇ ਹੁੰਦੇ ਨੇ। ਵਿਚਾਰਕ ਮੂਰਛਾ ਦਾ ਅਜੋਕਾ ਦੌਰ, ਸਿਰਫ਼ ਵਪਾਰੀਪੁਣੇ ਦਾ ਦੌਰ ਲੱਗਦਾ ਹੈ, ਇਹ ਕਾਲ ਖੰਡ ਵਿਚਾਰਕਾਂ ਦਾ ਹੋ ਕੇ ਵੀ, ਵਿਚਾਰਕਾਂ ਦਾ ਨਹੀਂ ਹੈ। ਸਾਨੂੰ ਆਪਣੇ ਪੱਧਰ ਉੱਤੇ ਜਹਾਲਤ ਵਿਰੁੱਧ ਜੂਝਣਾ ਪਏਗਾ।
ਹੁਣ ਤੁਸੀਂ ਸੋਚ ਰਹੇ ਹੋਵੋਂਗੇ ਕਿ ਵਪਾਰੀਆਂ ਨੂੰ ਅਨਪੜ੍ਹ ਕਿਉਂ ਲਿਖਿਆ
ਜੇ ਤੁਸੀਂ ਇਹ ਮਜ਼ਮੂਨ ਪੜ੍ਹ ਕੇ, ਇਹ ਸੋਚਦੇ ਓ ਕਿ ਵਪਾਰੀ ਤਾਂ ਹੁਣ ਪੜ੍ਹੇ ਲਿਖੇ ਹਨ ਤੇ ਅਸੀਂ ਅਨਪੜ੍ਹ ਲਿਖ ਕੇ ਅਤਿ ਕਥਨੀ ਕੀਤੀ ਹੈ ਤਾਂ ਤੁਸੀਂ ਵਧਾਈ ਦੇ ਪਾਤਰ ਓ, ਤੁਸੀਂ ਅਹਿਮ ਨੁਕਤਾ ਛੋਹ ਲਿਆ ਹੈ। ਬਿਨਾਂ ਸ਼ਕ਼ ਅਜੋਕੇ ਦੌਰ ਦਾ ਵਪਾਰੀ, ਸਕੂਲਾਂ ਤੇ ਯੂਨੀਵਰਸਿਟੀਜ਼ ਵਿੱਚੋਂ ਪੜ੍ਹ ਕੇ ਆਉਂਦਾ ਹੈ, ਕਈਆਂ ਨੇ ਤਾਂ iti ਦੇ ਤਕਨੀਕੀ ਕੋਰਸ ਕੀਤੇ ਹੁੰਦੇ ਨੇ, ਪਰ ਸੁਆਲ ਇਹ ਹੈ ਕਿ ਫੈਸ਼ਨ ਦੇ ਏਸ ਦੌਰ ਵਿਚ ਓਹ ਡਿਗਰੀ ਲੈਣ ਦੀ ਭੇਡ ਚਾਲ ਕਾਰਨ ਏਨੀ ਮਿਹਨਤ ਕਿਉਂ ਕਰਦਾ ਹੈ, ਉਂਝ ਵੀ, ਕਾਰੋਬਾਰ ਸੈੱਟ ਕਰ ਕੇ ਉਸਨੇ ਪੜ੍ਹਾਈ ਦਾ ਮਹਿਮਾ ਗਾਣ ਤਾਂ ਕਰਨਾ ਨਹੀਂ ਹੁੰਦਾ, ਕਿ ਕਰਨਾ ਹੁੰਦਾ (? +!) ਸੋ, ਮੁੱਦਾ ਇਹ ਹੈ ਕਿ ਮੁਲਕ ਵਿਚ ਵਿਚਾਰਵਾਨ ਬੰਦੇ ਦੀ ਕੀਮਤ ਕੀ ਹੈ?
ਯਾਦਵਿੰਦਰ
ਸਰੂਪ ਨਗਰ, ਰਾਓਵਾਲੀ
NH 44, ਜਲੰਧਰ
9465329617