ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ਾਹਿਦ ਅਫ਼ਰੀਦੀ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖ਼ਿਲਾਫ਼ ਟਿੱਪਣੀ ਕੀਤੀ ਹੈ। ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਕਲਿੱਪ ‘ਚ ਸ਼ਾਹਿਦ ਅਫ਼ਰੀਦੀ ਨੂੰ ਪੀਐਮ ਨਰੇਂਦਰ ਮੋਦੀ ਦੀ ਆਲੋਚਨਾ ਕਰਦੇ ਸੁਣਿਆ ਗਿਆ। ਅਫ਼ਰੀਦੀ ਦੀ ਟਿੱਪਣੀ ਖ਼ਿਲਾਫ਼ ਗੰਭੀਰ ਨੇ ਲਿਖਿਆ ਪਾਕਿਸਤਾਨ ਕੋਲ ਸੱਤ ਲੱਖ ਫੋਰਸ ਹੈ, ਜਿਸ ਨੂੰ 20 ਕਰੋੜ ਲੋਕਾਂ ਦਾ ਸਮਰਥਨ ਹਾਸਲ ਹੈ।
ਇਹ ਗੱਲਾਂ 16 ਸਾਲ ਦਾ ਆਦਮੀ @SAfridiOfficial ਕਹਿੰਦਾ ਹੈ।
ਫਿਰ ਵੀ ਕਸ਼ਮੀਰ ਲਈ 70 ਸਾਲ ਤੋਂ ਭੀਖ ਮੰਗ ਰਿਹਾ ਹੈ। ਇਸ ਤੋਂ ਪਹਿਲਾਂ ਵੀ ਸ਼ਾਹਦ ਅਫ਼ਰੀਦੀ ਨੇ ਕਸ਼ਮੀਰੀਆਂ ਦੇ ਸਮਰਥਨ ਲਈ ਸ਼ੁਰੂ ਕੀਤੇ ਗਏ ਕਸ਼ਮੀਰ ਆਵਰ ਪ੍ਰੋਗਰਾਮ ਨੂੰ ਆਪਣਾ ਸਮਰਥਨ ਦਿੱਤਾ ਸੀ। ਉਨ੍ਹਾਂ ਦੇ ਨਾਲ-ਨਾਲ ਕਈ ਪਾਕਿਸਤਾਨੀ ਕ੍ਰਿਕਟਰ ਸਮੇਂ-ਸਮੇਂ ‘ਤੇ ਕਸ਼ਮੀਰ ਨੂੰ ਲੈ ਕੇ ਬਿਆਨ ਦਿੰਦੇ ਰਹੇ ਹਨ।