ਅੰਗਰੇਜ਼ਾਂ ਨਾਲੋਂ ਭੈੜੀ ਆਜ਼ਾਦੀ

470
ਸਾਡਾ ਦੇਸ਼ 15 ਅਗਸਤ 1947 ਨੂੰ ਅੰਗਰੇਜ਼ ਹਕੂਮਤ ਕੋਲੋਂ ਆਜ਼ਾਦ ਹੋ ਗਿਆ। ਪਰ ਅੰਗਰੇਜ਼ਾਂ ਕੋਲੋਂ ਆਜ਼ਾਦੀ ਲੈਣ ਤੋਂ ਬਾਅਦ ਅਸੀਂ ਕਾਲੇ ਅੰਗਰੇਜ਼ਾਂ ਦੇ ਗੁਲਾਮ ਹੋ ਗਏ। ਅੱਜ ਵੀ ਭਾਰਤ ਆਜ਼ਾਦ ਦੇਸ਼ ਦੇ ਅੰਦਰ ਬਹੁਤ ਸਾਰੀਆਂ ਜਥੇਬੰਦੀਆਂ ਆਜ਼ਾਦੀ ਦੀ ਮੰਗ ਕਰਦੀਆਂ ਹਨ। ਦੱਸ ਦਈਏ ਕਿ ਸਾਡੇ ਦੇਸ਼ ‘ਤੇ ਇਸ ਵੇਲੇ ਐਹੋ ਜਿਹੇ ਅੰਗਰੇਜ਼ਾਂ ਦਾ ਰਾਜ ਹੈ, ਜਿਨ੍ਹਾਂ ਨੂੰ ਸਿਰਫ਼ ਤੇ ਸਿਰਫ਼ ਲੋਕਾਂ ਦੀ ਲੁੱਟ ਕਰਨੀ ਹੀ ਆਉਂਦੀ ਹੈ, ਹੋਰ ਕੁਝ ਵੀ ਨਹੀਂ ਆਉਂਦਾ।ਦੱਸ ਦਈਏ ਕਿ ਆਜ਼ਾਦ ਭਾਰਤ ਦੇ ਅੰਦਰ ਭਾਵੇਂ ਹੀ ਸਾਰਿਆਂ ਨੂੰ ਆਪਣੇ ਹੱਕਾਂ ਸਬੰਧੀ ਸੰਘਰਸ਼ ਕਰਨ ਦਾ ਪੂਰਨ ਤੌਰ ‘ਤੇ ਅਧਿਕਾਰ ਹੈ, ਪਰ ਹਕੂਮਤ ਸਾਡੇ ਕੋਲੋਂ ਸੰਘਰਸ਼ ਕਰਨ ਦੇ ਸਾਡੇ ਹੱਕ ਖ਼ੋਹ ਰਹੀ ਹੈ। ਅੱਜ ਦੇਸ਼ ਦੇ ਅੰਦਰ ਫਿਰਕਾਪ੍ਰਸਤੀ ਦਾ ਦੌਰ ਹੈ ਅਤੇ ਆਰਐਸਐਸ ਦੇ ਏਜੰਡੇ ਤਹਿਤ ਕੰਮ ਕਰ ਰਹੀ ਭਾਰਤ ਦੀ ਮੋਦੀ ਸਰਕਾਰ ਦੇਸ਼ ਦੇ ਘੱਟ ਗਿਣਤੀਆਂ ਨੂੰ ਕੁਚਲਣ ‘ਤੇ ਲੱਗੀ ਹੋਈ ਹੈ। ਸੰਘੀ ਟੋਲੇ ਦੇ ਵਲੋਂ ਲਗਾਤਾਰ ਦੇਸ਼ ਨੂੰ ਤੋੜਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਅਤੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ‘ਤੇ ਜੋਰ ਦਿੱਤਾ ਜਾ ਰਿਹਾ ਹੈ।ਦੱਸ ਦਈਏ ਕਿ ਲੰਘੇ ਦਿਨ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਆਰਐਸਐਸ ਦੇ ਆਗੂ ਸ੍ਰੀ ਸ੍ਰੀ ਰਵੀਸ਼ੰਕਰ ਦੇ ਫ਼ਰੀਦਕੋਟ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਵਿੱਚ ਆਉਣ ‘ਤੇ ਜ਼ੋਰਦਾਰ ਵਿਰੋਧ ਕੀਤਾ ਗਿਆ। ਵਿਰੋਧ ਜਦੋਂ ਮੁਜ਼ਾਹਰਾਕਾਰ ਸਾਥੀ ਮੁਜ਼ਾਹਰਾ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਅੱਡੋ ਅੱਡੀ ਜਿਹੜਾ ਹਗੇੜੇ ਅਤੇ ਉਨ੍ਹਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ। ਦੱਸ ਦਈਏ ਕਿ ਵਿਦਿਆਰਥੀ ਸਾਥੀਆਂ ਨੂੰ ਮੁਜ਼ਾਹਰਾ ਕਰਨ ਤੋਂ ਰੋਕਿਆ ਗਿਆ ਅਤੇ ਲੜਕੀਆਂ ਦੇ ਨਾਲ ਬਦਤਮੀਜ਼ੀ ਕੀਤੀ ਗਈ।ਮਿਲੀਆਂ ਰਿਪੋਰਟਾਂ ਦੇ ਮੁਤਾਬਿਕ ਹੁਣ ਤੱਕ ਸੈਂਕੜੇ ਹੀ ਮੁਜ਼ਾਹਰਾਕਾਰੀ ਵਿਦਿਆਰਥੀ ਨੂੰ ਪੁਲਿਸ ਦੇ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਪਿਛਲੇ ਤਿੰਨ ਮਹੀਨਿਆਂ ਤੋਂ ਲੱਗਭਗ ਮੈਡੀਕਲ ਯੂਨੀਵਰਸਿਟੀ ਵਿੱਚ ਐਮ ਡੀ ਦੀ ਪੜ੍ਹਾਈ ਕਰ ਰਹੀ ਮਹਿਲਾ ਡਾਕਟਰ ਨਾਲ ਕਥਿਤ ਤੌਰ ‘ਤੇ ਸੰਜੇ ਗੁਪਤਾ ਵੱਲੋਂ ਜਿਨਸੀ ਸੋਸ਼ਣ ਕੀਤਾ ਜਾ ਰਿਹਾ ਸੀ, ਜਿਸ ਦੇ ਵਿਰੋਧ ਵਿੱਚ ਲੱਗਭੱਗ ਛੇ ਦਿਨਾਂ ਤੋਂ ਧਰਨਾ ਚੱਲ ਰਿਹਾ ਅਤੇ ਉਸੇ ਹੀ ਯੂਨੀਵਰਸਿਟੀ ਵਿੱਚ ਬੀਤੇ ਕੱਲ੍ਹ ਸ੍ਰੀ ਸ੍ਰੀ ਰਵੀ ਨੂੰ ਬੁਲਾਇਆ ਗਿਆ।ਜਿਸ ਦਾ ਪੰਜਾਬ ਸਟੂਡੈਂਟਸ ਯੂਨੀਅਨ ਦੇ ਵਿਦਿਆਰਥੀਆਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ। ਵਿਦਿਆਰਥੀ ਸਾਥੀਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਦੋਸ਼ ਹੈ ਕਿ ਆਜ਼ਾਦ ਭਾਰਤ ਦੇ ਅੰਦਰ ਵੀ ਆਜ਼ਾਦੀ ਨਹੀਂ ਹੈ ਅਤੇ ਜਿਹੜਾ ਵੀ ਸੰਘਰਸ਼ ਕਰਦਾ ਅੱਗੇ ਆਉਂਦਾ ਹੈ, ਹਕੂਮਤ ਵਲੋਂ ਉਨ੍ਹਾਂ ਦੇ ਸੰਘਰਸ਼ ਨੂੰ ਦਬਾ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ‘ਤੇ ਅਜਿਹੇ ਕੇਸ ਪਾ ਦਿੱਤੇ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੀ ਜਿੰਦਗੀ ਤਬਾਹ ਹੋ ਜਾਂਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਤੋਂ ਦੇਸ਼ ਦੇ ਅੰਦਰ ਮੋਦੀ ਹਕੂਮਤ ਆਈ ਹੈ।ਉਦੋਂ ਤੋਂ ਦੇਸ਼ ਦੇ ਅੰਦਰ ਫਿਰਕਾਪ੍ਰਸਤੀ ਦਾ ਦੌਰ ਵਧਿਆ ਹੈ। ਇਸ ਤੋਂ ਇਲਾਵਾ ਬਲਾਤਕਾਰ ਅਤੇ ਹਿੰਸਾਂ ਦੇ ਮਾਮਲਿਆਂ ਵਿਚ ਵੀ ਭਾਰੀ ਵਾਧਾ ਹੋਇਆ ਹੈ। ਮੋਦੀ ਹਕੂਮਤ ਦੇ ਵਿਚ ਹੀ ਅਜਿਹੇ ਲੀਡਰ ਹਾਲੇ ਵੀ ਮੌਜ਼ੂਦ ਹਨ, ਜਿਨ੍ਹਾਂ ‘ਤੇ ਕਈ ਪ੍ਰਕਾਰ ਦੇ ਕੇਸ ਦਰਜ ਹਨ, ਪਰ ਉਹ ਜਨਤਾ ਨੂੰ ਗੁੰਮਰਾਹ ਕਰਨ ‘ਤੇ ਲੱਗੇ ਹੋਏ ਹਨ। ਵਿਦਿਆਰਥੀ ਆਗੂਆਂ ਨੇ ਮੰਗ ਕੀਤੀ ਕਿ ਮਹਿਲਾ ਡਾਕਟਰ ਨਾਲ ਜਿਨਸੀ ਸ਼ੋਸ਼ਣ ਕਰਨ ਵਾਲੇ ਡਾਕਟਰ ਨੂੰ ਕਾਬੂ ਕੀਤਾ ਜਾਵੇ ਅਤੇ ਹੱਕਾਂ ਲਈ ਲੜਦੇ ਸਾਥੀਆਂ ਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ।