ਅੰਤਰਰਾਸ਼ਟਰੀ ਖਿਡਾਰਣ ਨੇ ਲੌਕਡਾਊਨ ‘ਚ ਸ਼ੁਰੂ ਕੀਤੀ ਖੇਤੀ

267

ਜੈਪੁਰ: ਲੌਕਡਾਊਨ ਕਾਰਨ ਅੰਤਰਰਾਸ਼ਟਰੀ ਸ਼ੂਟਰ ਸ਼ਗੁਨ ਚੌਧਰੀ ਖੇਡ ਪ੍ਰੈਕਟਿਸ ਦੀ ਥਾਂ, ਆਰਗੈਨਿਕ ਖੇਤੀ ਕਰ ਰਹੀ ਹੈ। ਜੈਪੁਰ ‘ਚ ਸਥਿਤ ਫਾਰਮਹਾਊਸ ‘ਤੇ ਸ਼ਗੁਨ ਸੱਤ ਮਹਿਲਾਵਾਂ ਨਾਲ ਲਸਣ, ਟਮਾਟਰ ਤੇ ਭਿੰਡੀ ਦੀ ਖੇਤੀ ਕਰ ਰਹੀ ਹੈ। ਇੱਥੇ ਆਰਗੈਨਿਕ ਕਿੰਨੂਆਂ ਦਾ ਬਾਗ ਵੀ ਹੈ, ਜਿੱਥੇ 800 ਬੂਟੇ ਹਨ।

ਇਨ੍ਹਾਂ ਦੀ ਸਪਲਾਈ ਜੈਪੁਰ ਤੇ ਦਿੱਲੀ ਤਕ ਕੀਤੀ ਜਾਂਦੀ ਹੈ। ਸ਼ਗੁਨ ਨੇ ਕਿਹਾ ਕਿ ਸ਼ੂਟਿੰਗ ਸਮੇਂ ਮੈਂ ਅਜਿਹਾ ਕੰਮ ਨਹੀਂ ਕਰ ਸਕਦੀ ਸੀ। ਜਦਕਿ ਹੁਣ ਲੌਕਡਾਊਨ ਸਮੇਂ ਮਹਿਲਾਵਾਂ ਨਾਲ ਮਿਲ ਕੇ ਕੰਮ ਕਰ ਰਹੀ ਹਾਂ।

ਉਹ ਇਨ੍ਹਾਂ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣਾ ਚਾਹੁੰਦੀ ਹੈ। ਕਿੰਨੂ ਤੋਂ ਬਾਅਦ ਸਬਜ਼ੀਆਂ ਦੀ ਕਮਰਸ਼ੀਅਲ ਸਪਲਾਈ ਦੀ ਤਿਆਰੀ ਵੀ ਇਨ੍ਹਾਂ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਰਗੈਨਿਕ ਚੀਜ਼ਾਂ ਦੀ ਵਰਤੋਂ ਵਧ ਰਹੀ ਹੈ, ਇਹ ਲੋਕਾਂ ਲਈ ਫਾਇਦੇਮੰਦ ਵੀ ਹੈ।

ਸ਼ਗੁਨ ਨੇ ਕਿਹਾ ਕਿ ਸ਼ੂਟਿੰਗ ਇਕ ਜਾਣੇ ਦੀ ਖੇਡ ਹੈ। ਇਸ ‘ਚ ਸੋਸ਼ਲ ਡਿਸਟੈਂਸਿੰਗ ਰੱਖੀ ਜਾ ਸਕਦੀ ਹੈ। ਸਾਨੂੰ ਪ੍ਰੈਕਟਿਸ ਕਰਨ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ।

(Thank you ABP)