ਅੱਜ ਪੰਜਾਬ ‘ਚ ਕੋਰੋਨਾ ਦੇ 18 ਨਵੇਂ ਮਾਮਲੇ ਆਏ ਸਾਹਮਣੇ

238

ਚੰਡੀਗੜ੍ਹ, 17 ਮਈ – ਭਾਵੇਂਕਿ ਭਲਕੇ 18 ਮਈ ਨੂੰ ਪੰਜਾਬ ਦੇ ਵਿਚ ਕਰਫਿਊ ਖ਼ਤਮ ਹੋਣ ਜਾ ਰਿਹਾ ਹੈ ਅਤੇ ਲਾਕਡਾਊਨ ਜਾਰੀ ਹੈ। ਪਰ ਇਸ ਦੇ ਬਾਵਜੂਦ ਵੀ ਪੰਜਾਬ ਦੇ  ਅੰਦਰੋਂ ਕਰੋਨਾ ਵਾਇਰਸ ਦੇ ਨਾਲ ਪੀੜਤ ਮਰੀਜਾਂ ਦੀ ਗਿਣਤੀ ਰੁਕਣ ਦਾ ਨਾਮ ਨਹੀਂ ਲੈ ਰਹੀ। ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਅਨੁਸਾਰ ਪੰਜਾਬ ਵਿਚ ਕੋਰੋਨਾ ਵਾਇਰਸ ਦੇ 18 ਨਵੇਂ ਮਾਮਲੇ ਸਾਹਮਣੇ ਆਏ ਹਨ।

ਜਾਣਕਾਰੀ ਦੇ ਮੁਤਾਬਿਕ ਹੁਣ ਪੰਜਾਬ ਭਰ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 1964 ਹੋ ਗਈ ਹੈ, ਜਦੋਂ ਕਿ ਹੁਣ ਤੱਕ ਕੋਰੋਨਾ ਵਾਇਰਸ ਦੇ ਕਾਰਨ 35 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਵਾਲ ਹੁਣ ਇਹ ਹੈ ਕਿ ਹੋਰ ਕਿੰਨਾਂ ਸਮਾਂ ਕਰੋਨਾ ਦੇ ਨਾਲ ਲੜਦੇ ਰਹਿਣਗੇ ਲੋਕ?