ਅੱਜ ਬਾਰਬਰ/ਹੇਅਰ ਸੈਲੂਨ, ਪਾਰਲਰ ਵਾਲੇ ਉੱਤਰੇ ਸੜਕਾਂ ‘ਤੇ…

183

ਫਿਰੋਜ਼ਪੁਰ:

ਪਿਛਲੇ ਕਰੀਬ ਦੋ ਮਹੀਨਿਆਂ ਤੋਂ ਕੰਮਕਾਰ ਤੋਂ ਵਿਹਲੇ ਬੈਠੇ ਬਾਰਬਰ ਸ਼ਾਪ/ਹੇਅਰ ਸੈਲੂਨ ਵਾਲੇ ਅੱਜ ਫ਼ਿਰੋਜ਼ਪੁਰ ਦੀਆਂ ਸੜਕਾਂ ‘ਤੇ ਉੱਤਰ ਆਏ ਅਤੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕਰਨ ਉਪਰੰਤ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ।

ਸੈਣ ਸਮਾਜ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਪ੍ਰਤਾਪ ਸਿੰਘ ਫ਼ਿਰੋਜ਼ਪੁਰੀਆ ਅਤੇ ਐੱਸ.ਸੀ/ਐੱਸ.ਟੀ, ਓ.ਬੀ.ਸੀ ਤੇ ਵਾਲਮੀਕੀ ਭਾਈਚਾਰੇ ਦੇ ਪ੍ਰਧਾਨ ਦੀਪ ਦਸ਼ਾਨੰਦ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਨੂੰ ਸੌਂਪੇ ਮੰਗ ਪੱਤਰ ਵਿੱਚ ਭਾਰਤ ਸਰਕਾਰ ਵੱਲੋਂ ਐਲਾਨੇ ਰਾਹਤ ਪੈਕੇਜ ਵਿੱਚੋਂ ਉਨ੍ਹਾਂ ਨੂੰ 15 ਹਜ਼ਾਰ ਰੁਪਏ ਰਾਹਤ ਭੱਤਾ ਦਿੱਤੇ ਜਾਣ ਅਤੇ ਬਾਰਬਰ ਸ਼ਾਪ ਅਤੇ ਹੇਅਰ ਸੈਲੂਨ ਖੋਲ੍ਹਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ।