ਇਸਲਾਮਾਬਾਦ, 19 ਮਈ –
ਦੱਖਣੀ ਪੱਛਮੀ ਬਲੋਚਿਸਤਾਨ ਸੂਬੇ ਵਿਚ ਸੜਕ ਕਿਨਾਰੇ ਹੋਏ ਬੰਬ ਧਮਾਕੇ ਅਤੇ ਅੱਤਵਾਦੀਆਂ ਦੀ ਗੋਲੀਬਾਰੀ ਵਿਚ 7 ਪਾਕਿਸਤਾਨੀ ਫ਼ੌਜੀਆਂ ਦੇ ਸ਼ਹੀਦ ਹੋਣ ਦੀ ਖ਼ਬਰ ਮਿਲੀ ਹੈ। ਇਹ ਜਾਣਕਾਰੀ ਪਾਕਿਸਤਾਨੀ ਫ਼ੌਜ ਦੇ ਵਲੋਂ ਮੀਡੀਆ ਨੂੰ ਦਿੱਤੀ ਗਈ ਹੈ। ਦੱਸ ਦਈਏ ਕਿ ਬੰਬ ਧਮਾਕੇ ਵਿਚ 6 ਪਾਕਿਸਤਾਨੀ ਫ਼ੌਜੀ ਤਾਂ ਮੌਕੇ ‘ਤੇ ਹੀ ਸ਼ਹੀਦ ਹੋ ਗਏ।
ਜਦੋਂਕਿ ਅੱਤਵਾਦੀਆਂ ਦੀ ਗੋਲੀਬਾਰੀ ਦਾ ਸ਼ਿਕਾਰ ਇਕ ਫ਼ੌਜੀ ਹੋ ਗਿਆ। ਦੱਸ ਇਹ ਵੀ ਦਈਏ ਕਿ ਇਸੇ ਮਹੀਨੇ ਦੇ ਸ਼ੁਰੂ ਵਿਚ ਬਲੋਚਿਸਤਾਨ ਸੂਬੇ ਵਿਚ ਈਰਾਨੀ ਬਾਰਡਰ ਨੇੜੇ ਹੋਏ ਅੱਤਵਾਦੀ ਹਮਲੇ ਵਿਚ 6 ਪਾਕਿਸਤਾਨੀ ਫ਼ੌਜੀ ਮਾਰੇ ਗਏ ਸਨ। ਬਲੋਚਿਸਤਾਨ ਦੇ ਵਿਚ ਲਗਾਤਾਰ ਹੋ ਰਹੇ ਅੱਤਵਾਦੀ ਹਮਲਿਆਂ ਦੇ ਕਾਰਨ ਪਾਕਿਸਤਾਨ ਕਾਫ਼ੀ ਜ਼ਿਆਦਾ ਚਿੰਤਾਂ ਦੇ ਵਿਚ ਹੈ।