ਆਈਓਸੀ ਤੇ ਓਐੱਨਜੀਸੀ ਵਰਗੀਆਂ ਸਰਕਾਰੀ ਤੇਲ ਕੰਪਨੀਆਂ 3.57 ਲੱਖ ਕਰੋੜ ਦੀਆਂ ਯੋਜਨਾਵਾਂ ‘ਤੇ ਕਰ ਰਹੀਆਂ ਕੰਮ, ਮਿਲੇਗਾ ਰੁਜ਼ਗਾਰ

310

ਨਵੀਂ ਦਿੱਲੀ:

ਆਈਓਸੀ ਤੇ ਓਐੱਨਜੀਸੀ ਵਰਗੀਆਂ ਸਰਕਾਰੀ ਕੰਪਨੀਆਂ ਪੂਰੀ ਹਾਈਡ੍ਰੋਕਾਰਬਨ ਮੁੱਲ ਲੜੀ ‘ਚ ਲਗਪਗ 3.57 ਲੱਖ ਕਰੋੜ ਦੀਆਂ ਯੋਜਨਾਵਾਂ ‘ਤੇ ਕੰਮ ਕਰ ਰਹੀ ਹੈ। ਇਸ ਨਾਲ ਅੱਗੇ ਊਰਜਾ ਦੀ ਪਹੁੰਚ ਵਧੇਗੀ, ਰੁਜ਼ਗਾਰ ਪੈਦਾ ਹੋਣਗੇ ਤੇ ਅਰਥਵਿਵਸਥਾ ਮਜ਼ਬੂਤ ਹੋਵੇਗੀ। ਪੈਟਰੋਲੀਅਮ ਮੰਤਰਾਲਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲਾ ਨੇ ਇਕ ਟਵੀਟ ‘ਚ ਦੱਸਿਆ ਕਿ 859 ਪ੍ਰੋਜੈਕਟਜ਼ ‘ਤੇ 3.57 ਲੱਖ ਕਰੋੜ ਰੁਪਏ ਖਰਚ ਹੋਣਗੇ।

ਇਸ ‘ਚ 60,000 ਕਰੋੜ ਰੁਪਏ ਵਿੱਤ ਸਾਲ 2020-21 ਦੌਰਾਨ ਖਰਚ ਹੋਣਗੇ। ਤੇਲ ਮੰਤਰੀ ਧਰਮਿੰਦਰ ਪ੍ਰਧਾਨ ਤੇ ਮੰਤਰਾਲਾ ਦੇ ਦੂਜੇ ਸੀਨੀਅਰ ਅਧਿਕਾਰੀਆਂ ਨੇ 20 ਅਪ੍ਰੈਲ 2020 ਤੋਂ ਆਰਥਿਕ ਗਤੀਵਿਧੀਆਂ ਦੇ ਫਿਰ ਤੋਂ ਸ਼ੁਰੂ ਹੋਣ ਤੋਂ ਬਾਅਦ ਪੀਐੱਸਯੂ ਵੱਲੋਂ ਸ਼ੁਰੂ ਕੀਤੇ ਗਏ ਤੇਲ ਤੇ ਗੈਸ ਯੋਜਨਾ ਦੀ ਸਮੀਖਿਆ ਕੀਤੀ ਹੈ।

ਮੰਤਰਾਲਾ ਨੇ ਇਕ ਜੁਲਾਈ 2020 ਮੁਤਾਬਕ ਰਿਫਾਈਨਰੀ, ਅੰਨਵਾਦ ਤੇ ਉਤਪਾਦਨ, ਮਾਰਕੀਟਿੰਗ, ਪਾਈਪਲਾਈਨ, ਸਿਟੀ ਗੈਸ ਵੰਡ ਨੈਟਵਰਕ, ਤੇਲ ਤੇ ਗੈਸ ਦੀ ਪੂਰੀ ਮੁੱਲ ਲੜੀ ‘ਚ ਸ਼ਾਮਲ 3,57,000 ਕਰੋੜ ਰੁਪਏ ਦੀ 859 ਯੋਜਨਾ ‘ਤੇ ਕੰਮ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ।

ਸਰਕਾਰੀ ਮਾਲਕੀਅਤ ਵਾਲੀ ਇੰਡੀਅਨ ਆਇਲ ਕਾਰਪੋਰੇਸ਼ਨ ਆਇਲ ਰਿਫਾਈਨਰੀਜ ਨੂੰ ਅਪਗ੍ਰੇਡ ਕਰਨ ਲਈ ਯੋਜਨਾ ਨੂੰ ਲਾਗੂ ਕਰ ਰਹੀਆਂ ਹਨ। ਨਾਲ ਹੀ ਇਹ ਹਰ ਜਗ੍ਹਾ ਨਾਲ ਫਿਊਲ ਲੈਣ ਲਈ ਪਾਈਪਲਾਈਨ ਨੈੱਟਵਰਕ ਦਾ ਵਿਸਥਾਰ ਕਰ ਰਹੀਆਂ ਹਨ। ਦੂਜੇ ਆਇਲ ਐਂਡ ਨੇਚੂਰਲ ਗੈਰ ਕਾਰਪੋਰੇਸ਼ਨ ਰੇਗਿਸਤਾਨ ਤੇ ਗਹਿਰੇ ਸਮੁੰਦਰ ‘ਚ ਤੇਲ ਤੇ ਗੈਸ ਲਈ ਖੋਜ ਕਰ ਰਿਹਾ ਹੈ। ਹਾਲਾਂਕਿ ਮੰਤਰਾਲਾ ਨੇ 3.57 ਲੱਖ ਕਰੋੜ ਰੁਪਏ ਦੇ ਨਿਵੇਸ਼ ਬਾਰੇ ਕੋਈ ਸਮਾਂ ਸੀਮਾ ਨਹੀਂ ਦੱਸੀ ਹੈ।