‘ਆਨਲਾਈਨ ਗੇਮਿੰਗ’ ਦਾ ਲਾਕਡਾਊਨ ਦੌਰਾਨ ਲੋਕਾਂ ਨੇ ਤਣਾਅ ਨੂੰ ਦੂਰ ਕਰਨ ਲਈ ਲਿਆ ਸਹਾਰਾ

462

ਸਾਨ ਫਰਾਂਸਿਸਕੋ, ਆਈਏਐੱਨਐੱਸ : ਕੋਰੋਨਾ ਵਾਇਰਸ ਦੇ ਕਾਰਨ ਦੁਨੀਆ ਭਰ ਦੇ ਲੋਕਾਂ ਨੇ ਬੀਤੇ ਕੁਝ ਮਹੀਨੇ ਪੂਰੀ ਤਰ੍ਹਾਂ ਲਾਕਡਾਊਨ ‘ਚ ਬਿਤਾਏ ਹਨ। ਹਾਲਾਂਕਿ ਹੁਣ ਕਈ ਦੇਸ਼ਾਂ ਨੇ ਪਾਬੰਦੀਆਂ ‘ਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ ਪਰ ਬੰਦ ਦੌਰਾਨ ਲੋਕਾਂ ਨੇ ਤਣਾਅ ਨੂੰ ਦੂਰ ਕਰਨ ਲਈ ਵੱਖ-ਵੱਖ ਗਤੀਵਿਧੀਆਂ ਰਾਹੀਂ ਖੁਦ ਨੂੰ ਬੀਜ਼ੀ ਰੱਖਿਆ। ਇਸ ਲਈ ਲੋਕਾਂ ਨੇ ਸਭ ਤੋਂ ਜ਼ਿਆਦਾ ਸਹਾਰਾ ਆਨਲਾਈਨ ਗੇਮਜ਼ ਦਾ ਲਿਆ। ਹਾਲ ਹੀ ‘ਚ ਹੋਏ ਇਕ ਸਰਵੇ ‘ਚ ਵੀ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ।

ਇਕ ਰਿਪੋਰਟ ਮੁਤਾਬਕ ਬੰਦ ਦੌਰਾਨ ਜ਼ਿਆਦਾ ਲੋਕ ਘਰ ‘ਚ ਬੈਠੇ-ਬੈਠੇ ਗੇਮਿੰਗ ਰਾਹੀਂ ਸਮੇਂ ਬਿਤਾ ਰਹੇ ਹਨ। ਅਪ੍ਰੈਲ ਮਹੀਨੇ ਦੌਰਾਨ ਫੇਸਬੁੱਕ ਗੇਮਿੰਗ ਦੇ ਘੰਟਿਆਂ ‘ਚ 238 ਫੀਸਦੀ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਗੇਮ ਸਟ੍ਰੀਮਿੰਗ ਪਲੇਟਫਾਰਮ ਟ੍ਰਿਚ ਦਾ ਨੰਬਰ ਆਉਂਦਾ ਹੈ। ਜਿਸ ‘ਚ ਗੇਮਿੰਗ ਦੇ ਘੰਟਿਆਂ ‘ਚ 101 ਫੀਸਦੀ ਤੇ ਯੂਟਿਊਬ ਵਿਊਅਰਸ਼ਿਪ ‘ਚ 65 ਫੀਸਦੀ ਵਾਧਾ ਦੇਖਣ ਨੂੰ ਮਿਲਿਆ ਹੈ।

ਲਾਈਵ ਸਟ੍ਰੀਮਿੰਗ ਡਾਟਾ ਐਨਾਲਿਸਟਿਕ ਪਲੇਟਫਾਰਮ ਸਟ੍ਰੀਮਐਲੀਮੈਂਟ ਦੀ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਗੇਮਿੰਗ ਤੋਂ ਸਭ ਤੋਂ ਜ਼ਿਆਦਾ ਘੰਟੇ ਕਿਸ ਪਲੇਫਾਰਮ ‘ਤੇ ਬਿਤਾਇਆ ਗਿਆ ਹੈ। ਇਸ ਨਾਲ ਸਭ ਤੋਂ ਉੱਪਰ ਟ੍ਰਿਚ ਦਾ ਨੰਬਰ ਆਉਂਦਾ ਹੈ। ਜਿਸ ਨੂੰ 1.65 ਅਰਬ ਘੰਟੇ ਦੇਖਿਆ ਗਿਆ ਹੈ। ਦੂਜੇ ਪਾਸੇ ਯੂਟਿਊਬ ਨੂੰ 46.1 ਕਰੋੜ ਘੰਟੇ ਤੇ ਫੇਸਬੁੱਕ ਗੇਮਿੰਗ ਨੂੰ 29.1 ਕਰੋੜ ਘੰਟੇ ਤਕ ਦੇਖਿਆ ਗਿਆ। ਜਦਕਿ ਬੀਤੇ ਸਾਲ ਅਪ੍ਰੈਲ ‘ਚ ਇਸ ਨੂੰ ਸਿਰਫ 8.6 ਕਰੋੜ ਘੰਟੇ ਤਕ ਦੇਖਿਆ ਗਿਆ ਸੀ।

ਸੈਲੀਬ੍ਰਿਟੀ ਟੂਰਨਾਮੈਂਟ ਦੀ ਮੇਜ਼ਬਾਨੀ ਦਾ ਲਾਭ ਮਿਲਿਆ : ਦੂਜੇ ਪਾਸੇ ਸਭ ਤੋਂ ਘੱਟ ਵਾਧਾ ਮਾਈਕ੍ਰੋਸਾਫਟ ਮਿਕਸਰ ‘ਚ ਦੇਖਿਆ ਗਿਆ। ਇਸ ‘ਚ ਗੇਮਿੰਗ ਦੇ ਘੰਟਿਆਂ ‘ਚ ਸਿਰਫ 0.2 ਫੀਸਦੀ ਵਾਧਾ ਦੇਖਿਆ ਗਿਆ। ਫੇਸਬੁੱਕ ਨੇ ਵਿਅਕਤੀਗਤ ਵਿਕਾਸ ਦੇ ਮਾਮਲੇ ‘ਚ ਸਭ ਤੋਂ ਵੱਡੀ ਛਾਲ ਮਾਰੀ ਹੈ। ਇਸ ਨੂੰ ਆਪਣੇ ਸਟੈਂਡਅਲੋਨ ਗੇਮਿੰਗ ਐਪ ਨੂੰ ਜਾਰੀ ਕਰਨ ਤੇ ਕਈ ਸਫਲ ਸੈਲੀਬ੍ਰਿਟੀ ਟੂਰਨਾਮੈਂਟਾਂ ਦੀ ਮੇਜ਼ਬਾਨੀ ਕਰਨ ਨਾਲ ਲਾਭ ਹੋਇਆ ਹੈ।

1.1 ਅਰਬ ਘੰਟੇ ਦੇਖਿਆ ਗਿਆ ਯੂਟਿਊਬ : ਲਾਈਵ ਸਟ੍ਰੀਮਿੰਗ ਸਾਫਟਵੇਅਰ ਦੇ ਨਵੇਂ ਅੰਕੜਿਆਂ ਮੁਤਾਬਕ ਯੂਟਿਊਬ ਦੇ 1.1 ਅਰਬ ਘੰਟਿਆਂ ਤੇ ਟ੍ਰਿਚ ਦੇ 3.1 ਅਰਬ ਘੰਟੇ ਦੇਖੇ ਦਾਣ ਦੀ ਤੁਲਨਾ ‘ਚ 2020 ਦੀ ਪਹਿਲੀ ਤਿਮਾਹੀ ‘ਚ ਫੇਸਬੁੱਕ ਗੇਮ ਸਟ੍ਰੀਮਿੰਗ ਪਲੇਟਫਾਰਮ ਨੂੰ ਲਗਪਗ 55.4 ਕਰੋੜ ਘੰਟੇ ਦੇਖਿਆ ਗਿਆ। ਇਸ ਦਾ ਮਤਲਬ ਹੈ ਕਿ ਲੋਕ ਆਨਲਾਈਨ ਗੇਮਿੰਗ ਨੂੰ ਖੂਬ ਪਸੰਦ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਫੇਸਬੁੱਕ ਨੇ ਪਿਛਲੇ ਮਹੀਨੇ ਐਂਡਰਾਈਡ ਲਈ ਗੂਗਲ ਪਲੇਅ ਸਟੋਰ ਤੇ ਆਪਣਾ ਗੇਮਿੰਗ ਐਪ ਵੀ ਲਾਂਚ ਕੀਤਾ ਸੀ।

 

(Thank you Punjabi jagran)