ਆਪ ਵਾਲਿਆਂ ਨੇ ਛੇੜਿਆਂ ਵੱਖਰਾ ਵਿਵਾਦ, ਕਿਹਾ 20 ਲੱਖ ਕਰੋੜ ਰੁਪਏ ਪੈਕੇਜ ਨਹੀਂ, ਲੋਨ ਹੈ

218

ਚੰਡੀਗੜ੍ਹ, 19 ਮਈ (ਸਵਿੰਦਰ ਕੌਰ)

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਲੋਂ ਜੋ ਪਿਛਲੇ ਦਿਨੀਂ ਵਿੱਤੀ ਪੈਕੇਜ਼ 20 ਲੱਖ ਕਰੋੜ ਰੁਪਏ ਦਾ ਐਲਾਨ ਕੀਤਾ, ਉਸ ‘ਤੇ ਕਾਂਗਰਸ ਤੋਂ ਇਲਾਵਾ ਸੀਪੀਆਈ ਅਤੇ ਹੋਰਨਾਂ ਧਿਰਾਂ ਸਵਾਲ ਚੁੱਕ ਰਹੀਆਂ ਹਨ। ਹੁਣ ਆਮ ਆਦਮੀ ਪਾਰਟੀ ਦੇ ਵਲੋਂ ਵੀ ਮੋਦੀ ਸਰਕਾਰ ਦੇ ਇਸ 20 ਲੱਖ ਕਰੋੜ ਦੇ ਪੈਕੇਜ਼ ‘ਤੇ ਟਿੱਪਣੀ ਕੀਤੀ ਹੈ।

ਦੱਸ ਦਈਏ ਕਿ ਅੱਜ ਸੰਗਰੂਰ ਤੋਂ ਸੰਸਦ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਭਗਵੰਤ ਮਾਨ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨ 20 ਲੱਖ ਕਰੋੜ ਦੇ ਵਿੱਤੀ ਪੈਕੇਜ, ਜਿਸ ਸਬੰਧੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਜਾਣਕਾਰੀ ਦਿੱਤੀ ਸੀ, ਉਸ ਨੂੰ ਪੈਕੇਜ ਕਹਿਣਾ ਗਲਤ ਹੈ, ਇਹ ਇਕ ਲੋਨ ਹੈ।

ਭਗਵੰਤ ਮਾਨ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਨਾਲ ਕਿਸਾਨਾਂ, ਕਿਰਤੀਆਂ, ਮਜ਼ਦੂਰਾਂ ਆਦਿ ਦਾ ਭਲਾ ਨਹੀਂ ਹੋਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ 20 ਲੱਖ ਕਰੋੜ ਰੁਪਏ ਦੇ ਵਿੱਤੀ ਪੈਕੇਜ਼ ਦੀ ਸਥਿਤੀ ਸਪੱਸ਼ਟ ਕੀਤੀ ਜਾਵੇ ਕਿ ਇਹ ਕਿਥੋਂ ਆਇਆ ਹੈ ਅਤੇ ਕਿਥੇ ਲੱਗੇਗਾ?