ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਈ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ

215

ਸਵਿੰਦਰ ਕੌਰ, ਚੰਡੀਗੜ੍ਹ:

ਕਾਫੀ ਚਿਰਾਂ ਤੋਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੀਆਂ ਚਰਚਾਵਾਂ ਅੱਜ ਸੱਚ ਸਾਬਤ ਹੋ ਹੀ ਗਈਆਂ, ਜਦੋਂ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਆਪ ਵਿਚ ਸ਼ਾਮਲ ਹੋ ਗਈ। ਬੇਸ਼ੱਕ ਇਸ ਦਾ ਖੁਲਾਸਾ ਕਿਸੇ ਨੇ ਪਹਿਲੋਂ ਨਹੀ ਸੀ ਕੀਤਾ, ਪਰ ਅਸੀ ਪਾਠਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ, ਕਿ ਲੰਘੇ ਸਾਲ ਅਸੀ ਜਦੋ ਅਨਮੋਲ ਦੀ ਇੰਟਰਵਿਓ ਕੀਤੀ ਸੀ ਤਾਂ, ਉਸ ਨੇ ਖੁੱਲ ਕੇ ਭਾਜਪਾ, ਅਕਾਲੀ ਦਲ ਤੇ ਕਾਂਗਰਸ ਦੇ ਵਿਰੁੱਧ ਭੜਾਸ ਕੱਢੀ ਸੀ, ਪਰ ਅਨਮੋਲ ਆਪ ਦੇ ਖਿਲਾਫ਼ ਇਕ ਸ਼ਬਦ ਨਹੀਂ ਸੀ ਬੋਲੀ।

ਜਿਸ ਤੋਂ ਮਗਰੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਆਗਾਮੀ ਦਿਨਾਂ ਵਿਚ ਅਨਮੋਲ ਆਪ ਵਿਚ ਵੀ ਸ਼ਾਮਲ ਹੋ ਸਕਦੀ ਹੈ, ਕਿਉਕਿ ਆਪ ਵਿਚ ਬਹੁਤ ਸਾਰੇ ਗਾਇਕ, ਫਿਲਮੀ ਹਸਤੀਆਂ ਪਹਿਲਾਂ ਤੋਂ ਸ਼ਾਮਲ ਸਨ। ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਈ ਹੈ। ਇਸ ਮੌਕੇ ਸੰਸਦ ਮੈਂਬਰ ਅਤੇ ਪੰਜਾਬ ਪ੍ਰਦੇਸ਼ ਪ੍ਰਧਾਨ ਭਗਵੰਤ ਮਾਨ, ਜਰਨੈਲ ਸਿੰਘ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਮੌਜੂਦ ਸਨ।