ਆਖ਼ਰ ਕਦੋਂ ਤੱਕ ਡੇਰਿਆਂ ‘ਚ ਔਰਤਾਂ ਦਾ ਹੁੰਦਾ ਰਹੇਗਾ ਬਲਾਤਕਾਰ?

728
ਭਾਰਤ ਦੇ ਅੰਦਰ ਇੰਨੇ ਕੁ ਜ਼ਿਆਦਾ ਡੇਰੇ ਖੁੱਲ੍ਹੇ ਚੁੱਕੇ ਹਨ ਕਿ ਕੋਈ ਕਹਿਣ ਦੀ ਹੱਦ ਨਹੀਂ। ਤਕਰੀਬਨ ਹੀ ਹਰ ਡੇਰੇ ਦੇ ਮੁਖੀ ਤੋਂ ਇਲਾਵਾ ਡੇਰਾ ਮੁਖੀ ਦੇ ਚੇਲਿਆਂ ਉਪਰ ਇਹ ਦੋਸ਼ ਲੱਗਦੇ ਆਏ ਹਨ ਕਿ ਉਹ ਔਰਤਾਂ, ਕੁੜੀਆਂ ਅਤੇ ਬੱਚੀਆਂ ਦੇ ਨਾਲ ਬਲਾਤਕਾਰ ਕਰਦੇ ਹਨ। ਡੇਰਾ ਸਿਰਸਾ ਮੁਖੀ ਰਾਮ ਰਹੀਮ ਤੋਂ ਇਲਾਵਾ ਆਸਾਰਾਮ ਅਤੇ ਹੋਰ ਕਈ ਡੇਰਿਆਂ ਦੇ ਮੁਖੀਆਂ ਅਤੇ ਬਾਬਿਆਂ ਉਪਰ ਬਲਾਤਕਾਰ ਅਤੇ ਜਿੰਨਸੀ ਸ਼ੋਸ਼ਣ ਦੇ ਦੋਸ਼ ਲੱਗੇ ਹੋਏ ਹਨ ਅਤੇ ਉਕਤ ਡੇਰਿਆਂ ਦੇ ਮੁਖੀ ਤੇ ਬਾਬੇ ਜੇਲ੍ਹਾਂ ਦੇ ਅੰਦਰ ਵੀ ਇਸ ਵੇਲੇ ਸਜ਼ਾ ਕੱਟ ਰਹੇ ਹਨ। ਡੇਰਿਆਂ ਦੇ ਅੰਦਰ ਔਰਤਾਂ ਦੇ ਨਾਲ ਹੁੰਦੇ ਬਲਾਤਕਾਰ ਅਤੇ ਜਿਨਸੀ ਸ਼ੋਸਣ ਦੀਆਂ ਘਟਨਾਵਾਂ ਉਜ਼ਾਗਰ ਹੋਣ ਤੋਂ ਬਾਅਦ ਵੀ ਉਕਤ ਡੇਰਿਆਂ ਦੇ ਮੁਖੀਆਂ ਵਲੋਂ ਫਿਰ ਤੋਂ ਔਰਤਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਉਨ੍ਹਾਂ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੋਸਤੋ, ਇਥੇ ਤੁਹਾਨੂੰ ਦੱਸ ਦਈਏ ਕਿ ਫਿਰੋਜ਼ਪੁਰ ਦੇ ਇਕ ਅਜਿਹੇ ਡੇਰੇ ਦਾ ਨਾਮ ਸਾਹਮਣੇ ਹੁਣ ਆਇਆ ਹੈ, ਜਿਸ ਦਾ ਮੁਖੀ ਆਪਣੇ ਚੇਲੇ ਦੇ ਨਾਲ ਮਿਲ ਕੇ ਇਕ ਔਰਤ ਦੇ ਨਾਲ ਕਈ ਮਹੀਨੇ ਬਲਾਤਕਾਰ ਕਰਦਾ ਰਿਹਾ ਅਤੇ ਔਰਤ ‘ਤੇ ਦਬਾਅ ਬਣਾ ਕੇ ਉਨ੍ਹਾਂ ਨਾਲ ਕਈ ਗ਼ਲਤ ਕੰਮ ਕਰਦਾ ਰਿਹਾ। ਹੁਣ ਸਿਟੀ ਫਿਰੋਜ਼ਪੁਰ ਪੁਲਿਸ ਦੇ ਵਲੋਂ ਉਕਤ ਔਰਤਾਂ ਦੇ ਪਤੀ ਦੇ ਬਿਆਨਾਂ ਦੇ ਆਧਾਰ ‘ਤੇ ਔਰਤ ਦੇ ਨਾਲ ਬਲਾਤਕਾਰ ਕਰਨ ਵਾਲੇ ਡੇਰਾ ਮੁਖੀ ਅਤੇ ਉਸ ਦੇ ਚੇਲੇ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ। ਦੱਸ ਦਈਏ ਕਿ ਫਿਰੋਜ਼ਪੁਰ ਥਾਣਾ ਸਿਟੀ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਵਿਚ ਨਿਊ ਏਕਤਾ ਨਗਰ ਫਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਦੋਸ਼ ਲਗਾਉਂਦਿਆਂ ਹੋਇਆ ਦੱਸਿਆ ਕਿ ਉਹ ਨੌਕਰੀ ਕਰਦਾ ਹੈ ਅਤੇ ਅਕਸਰ ਹੀ ਘਰ ਤੋਂ ਬਾਹਰ ਹੀ ਅਕਸਰ ਰਹਿੰਦਾ ਹੈ, ਉਸ ਦੀ ਪਤਨੀ ਬਲਵੰਤ ਕੌਰ (ਕਾਲਪਨਿਕ ਨਾਂਅ) ਨੂੰ ਇਕ ਡੇਰੇ ਦੇ ਮੁਖੀ ਜਸਬੀਰ ਸਿੰਘ ਉਰਫ਼ ਜੱਸਾ ਬਾਬਾ ਅਤੇ ਉਸ ਦਾ ਚੇਲਾ ਜਸਬੀਰ ਸਿੰਘ ਉਰਫ਼ ਤੋਤੀ ਨੇ ਆਪਣੇ ਜਾਲ ਵਿਚ ਫਸਾ ਲਿਆ ਅਤੇ ਡੇਰੇ ਵਿਚ ਬੁਲਾ ਕੇ ਉਸ ਨੂੰ ਡਰਾ ਧਮਕਾ ਕੇ ਉਸ ਦੇ ਨਾਲ ਮਿਤੀ 21 ਜਨਵਰੀ 2019 ਤੋਂ ਲੈ ਕੇ 27 ਮਾਰਚ 2019 ਤੱਕ ਬਲਾਤਕਾਰ ਕੀਤਾ ਗਿਆ। ਵਿਅਕਤੀ ਨੇ ਦੋਸ਼ ਲਗਾਇਆ ਕਿ ਉਸ ਦੀ ਪਤਨੀ ਵਲੋਂ ਆਪਣੀ ਬੇਇੱਜਤੀ ਨਾਲ ਸਹਾਰਦੇ ਹੋਏ ਪਹਿਲੋਂ 27 ਮਾਰਚ 2019 ਨੂੰ ਪਿੰਡ ਸ਼ੇਰ ਖ਼ਾਂ ਨੇੜੇ ਪੈਦੀਆਂ ਨਹਿਰਾਂ ਵਿਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਉਕਤ ਜੱਸੇ ਬਾਬੇ ਅਤੇ ਤੋਤੀ ਨੇ ਦੁਬਾਰ ਤੋਂ ਮੁੱਦਈ ਦੀ ਪਤਨੀ ਦੇ ਨਾਲ ਸਰੀਰਿਕ ਸਬੰਧ ਬਣਾਉਣ ਲਈ ਦਬਾਅ ਬਣਾਉਣ ਲੱਗੇ। ਵਿਅਕਤੀ ਨੇ ਦੋਸ਼ ਲਗਾਇਆ ਕਿ ਉਸ ਦੀ ਪਤਨੀ ਵਲੋਂ ਪਿੰਡ ਭੜਾਣਾ ਜੋ ਕਿ ਥਾਣਾ ਮੱਲਾਂਵਾਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਇਲਾਕੇ ਵਿਚ ਪੈਂਦੀਆਂ ਨਹਿਰਾਂ ਵਿਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਕੁਝ ਲੋਕਾਂ ਨੇ ਉਸ ਨੂੰ ਬਚਾ ਲਿਆ। ਵਿਅਕਤੀ ਨੇ ਦੋਸ਼ ਲਗਾਇਆ ਕਿ ਉਸ ਦੀ ਪਤਨੀ ਵਲੋਂ 25 ਅਗਸਤ 2019 ਨੂੰ ਥਾਣਾ ਮੱਲਾਂਵਾਲਾ ਵਿਖੇ ਇਕ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਉਕਤ ਸ਼ਿਕਾਇਤ ਪੱਤਰ ਨੂੰ ਥਾਣੇ ਵਲੋਂ ਜਾਂਚ ਲਈ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਸੀ। ਕਰੀਬ 4 ਮਹੀਨੇ ਲੰਮੀ ਚੱਲੀ ਜਾਂਚ ਤੋਂ ਮਗਰੋਂ ਉੱਚ ਪੁਲਿਸ ਅਧਿਕਾਰੀਆਂ ਨੇ ਡੇਰਾ ਮੁਖੀ ਜੱਸਾ ਬਾਬਾ ਅਤੇ ਉਸ ਦੇ ਚੇਲੇ ਤੋਤੀ ਦੇ ਵਿਰੁੱਧ ਪਰਚਾ ਦਰਜ ਕਰਨ ਦਾ ਹੁਕਮ ਸਬੰਧਤ ਥਾਣੇ ਨੂੰ ਸੁਣਾਇਆ। ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਜੋਗਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਵਿਅਕਤੀ ਦੇ ਬਿਆਨਾਂ ਦੇ ਆਧਾਰ ‘ਤੇ ਜਸਬੀਰ ਸਿੰਘ ਉਰਫ਼ ਜੱਸਾ ਬਾਬਾ ਪੁੱਤਰ ਜੰਗੀਰ ਸਿੰਘ ਵਾਸੀ ਖੂਹ ਚਿੜੀਮਾਰ ਫਿਰੋਜ਼ਪੁਰ ਸ਼ਹਿਰ ਅਤੇ ਜਸਬੀਰ ਸਿੰਘ ਉਰਫ਼ ਤੋਤੀ ਪੁੱਤਰ ਜਗਤਾਰ ਸਿੰਘ ਵਾਸੀ ਬਸਤੀ ਕੰਬੋਆਂ ਵਾਲੀ ਫਿਰੋਜ਼ਪੁਰ ਸ਼ਹਿਰ ਦੇ ਵਿਰੁੱਧ 376-ਡੀ, 384, 309 ਆਈਪੀਸੀ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।ਪੁਲਿਸ ਨੇ ਦਾਅਵਾ ਕਰਦਿਆ ਹੋਇਆ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਸਬੰਧੀ ਪੁਲਿਸ ਦੇ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਉਕਤ ਕੇਸ ਇਕ ਡੇਰੇ ਦੇ ਨਾਲ ਜੁੜਿਆ ਹੋਇਆ ਹੈ ਅਤੇ ਡੇਰਾ ਮੁਖੀ ਆਪਣੇ ਡੇਰੇ ਦੇ ਅੰਦਰ ਇਕ ਔਰਤ ਨੂੰ ਬੁਲਾ ਕੇ ਉਸ ਦੇ ਨਾਲ ਬਲਾਤਕਾਰ ਕਰਦਾ ਸੀ ਅਤੇ ਔਰਤ ਨੂੰ ਆਪਣੀ ਜੁਬਾਨ ਨੂੰ ਬੰਦ ਰੱਖਣ ਦੇ ਲਈ ਹੀ ਕਹਿੰਦਾ ਸੀ। ਵੇਖਿਆ ਜਾਵੇ ਤਾਂ, ਜਿਸ ਔਰਤ ਦੇ ਨਾਲ ਬਲਾਤਕਾਰ ਹੋ ਜਾਂਦਾ ਹੈ ਤਾਂ, ਉਸ ਨੂੰ ਜ਼ਮਾਨੇ ਦਾ ਵੀ ਡਰ ਹੁੰਦਾ ਹੈ ਅਤੇ ਉਸ ਬੰਦੇ ਦੀ ਵੀ ਡਰ ਹੁੰਦਾ ਹੈ ਕਿ ਕਿਧਰੇ ਕੁਝ ਹੋਰ ਨਾਲ ਗ਼ਲਤ ਹੋ ਜਾਵੇ।

ਦੋਸਤੋ, ਹੁਣ ਸਵਾਲ ਉੱਠਦਾ ਹੈ ਕਿ ਆਖ਼ਰ ਕਦੋਂ ਤੱਕ ਭਾਰਤ ਦੇ ਅੰਦਰ ਬਣੇ ਧਰਮ ਦੇ ਨਾਂਅ ‘ਤੇ ਡੇਰਿਆਂ ਦੇ ਅੰਦਰ ਔਰਤਾਂ ਦਾ ਬਲਾਤਕਾਰ ਹੁੰਦਾ ਰਹੇਗਾ? ਕੀ ਧਰਮ ਦੇ ਠੇਕੇਦਾਰਾਂ ਨੂੰ ਉਕਤ ਡੇਰਿਆਂ ਦੇ ਅੰਦਰ ਹੁੰਦੇ ਬਲਾਤਕਾਰਾਂ ਦੇ ਵਿਰੁੱਧ ਅਵਾਜ਼ ਨਹੀਂ ਚੁੱਕਣੀ ਚਾਹੀਦੀ? ਬਾਕੀ ਕੁਲ ਮਿਲਾ ਕੇ ਲੋਕਾਂ ਨੂੰ ਵੀ ਅੱਖ਼ਾਂ ਖੋਲ੍ਹ ਕੇ ਹੀ ਡੇਰਿਆਂ ‘ਤੇ ਵਿਸਵਾਸ਼ ਕਰਨਾ ਚਾਹੀਦਾ ਹੈ, ਕਿਉਂਕਿ ਜ਼ਿਆਦਾਤਰ ਡੇਰੇਦਾਰ ਲੋਕਾਂ ਦਾ ਬਰੇਨਵਾਸ਼ ਕਰਕੇ, ਉਨ੍ਹਾਂ ਦਾ ਜਿਨਸੀ ਅਤੇ ਆਰਥਿਕ ਸ਼ੋਸ਼ਣ ਕਰਦੇ ਹਨ। ਇਸ ਲਈ ਇਨ੍ਹਾਂ ਤੋਂ ਬਚਣਾ ਚਾਹੀਦਾ ਹੈ।