ਇਕਾਂਤਵਾਸ ਕੀਤੇ ਗਏ ਵਿਅਕਤੀਆਂ ਦੀਆਂ ਸਮੱਸਿਆਵਾਂ ਦੂਰ ਕਰਨ ਦੀ ਮੰਗ

193

ਸਮਰਾਲਾ

ਸਿਹਤ ਵਿਭਾਗ ਅੱਜ ਕੱਲ੍ਹ ਤੰਦਰੁਸਤ ਵਿਆਕਤੀਆਂ ਨੂੰ ਵੀ ਕੋਰੋਨਾ ਵਾਇਰਸ ਦੀ ਆੜ ਹੇਠ 14-14 ਦਿਨਾਂ ਲਈ ਇਕਾਂਤਵਾਸ ਕਰ ਰਿਹਾ ਹੈ। ਕਈਆਂ ਨੂੰ ਕੋਰੋਨਾ ਵਾਇਰਸ ਦੇ ਟੈਸਟ ਲਈ ਸਿਰਫ਼ ਸੈਂਪਲ ਲੈ ਕੇ ਹੀ ਇਕਾਂਤਵਾਸ ਕਰ ਦਿੱਤਾ ਜਾਂਦਾ ਹੈ। ਉਹ 14 ਦਿਨਾਂ ਲਈ ਘਰੋਂ ਬਾਹਰ ਨਹੀਂ ਜਾ ਸਕਦੇ। ਸਿਹਤ ਵਿਭਾਗ ਦੇ ਮੁਲਾਜ਼ਮ ਹਰ ਰੋਜ਼ ਉਹਨਾਂ ਦੀ ਇਸ ਤਰ੍ਹਾਂ ਚੈਕਿੰਗ ਕਰਨ ਜਾਂਦੇ ਹਨ, ਜਿਸ ਤਰ੍ਹਾਂ ਉਹ ਕੈਦੀ ਹੋਣ।

ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਟੈਸਟਾਂ ਦੀ ਆੜ ਹੇਠ ਇਕਾਂਤਵਾਸ ਕਰਨ ਲਈ ਕੋਟੇ ਲਾਏ ਜਾ ਰਹੇ ਹਨ। ਇਕਾਂਤਵਾਸ ਕੀਤੇ ਗਏ ਵਿਅਕਤੀਆਂ ਦੀਆਂ ਖਾਣ ਪੀਣ ਅਤੇ ਹੋਰ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਜਾਂਦਾ। ਉਹਨਾਂ ਵਿਚੋਂ ਕਈ ਇਕਾਂਤਵਾਸ ਕੀਤੇ ਵਿਅਕਤੀ ਦੱਸਦੇ ਹਨ ਕਿ ਯੂ ਪੀ ਸਰਕਾਰ ਇਕਾਂਤਵਾਸ ਕੀਤੇ ਗਏ ਵਿਅਕਤੀਆਂ ਨੂੰ ਖਾਣ ਪੀਣ ਦੀਆਂ ਵਸਤੂਆਂ ਅਤੇ 3000 ਰੁਪਏ ਦੀ ਰਾਸ਼ੀ ਵੀ ਦੇ ਰਹੀ ਹੈ।

ਪਰ ਪੰਜਾਬ ਸਰਕਾਰ ਅਜਿਹਾ ਕੁਝ ਵੀ ਨਹੀਂ ਕਰ ਰਹੀ। ਸੁਖਮਿੰਦਰ ਬਾਗ਼ੀ ਸਮਰਾਲਾ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਇਕਾਂਤਵਾਸ ਕੀਤੇ ਵਿਅਕਤੀਆਂ ਦੀਆਂ ਸਮੱਸਿਆਵਾਂ ਦੂਰ ਕਰੇ, ਤਾਂ ਕਿ ਉਨ੍ਹਾਂ ਨੂੰ ਕੋਈ ਸਰੀਰਕ ਤੇ ਮਾਨਸਿਕ ਸਮੱਸਿਆ ਪੈਦਾ ਨਾ ਹੋਏ। ਜਿਸ ਤਰ੍ਹਾਂ ਇਕਾਂਤਵਾਸ ਕੇਂਦਰਾਂ ਦੀ ਗਿਣਤੀ ਵਧਾਈ ਜਾ ਰਹੀ ਹੈ ਦਾਲ਼ ਵਿੱਚ ਜ਼ਰੂਰ ਕੁੱਝ ਕਾਲਾ ਹੈ।