ਇਕੱਲੀ ਮੈਂ ਨਹੀਂ

233
ਕੀ ਨੇੜੇ ਕੀ ਦੂਰ
ਬਹੁਤ ਹੀ ਦੂਰ ਤੱਕ
ਦੁਨੀਆਂ ਫਸੀ ਏ ਅੱਜ ਮੁਸੀਬਤ ਵਿੱਚ..।

ਫਿਰ ਕਿਉਂ ਸੋਚਾਂ
ਇਕੱਲੀ ਮੈਂ ਹੀ ਨਹੀਂ ਲੜ ਰਹੀ
ਅੱਜ ਦੇ ਹਾਲਾਤਾਂ ਨਾਲ
ਪੂਰੀ ਦੁਨੀਆਂ ਲੜ ਰਹੀ ਏ ਅੱਜ ਮੁਸੀਬਤ ਵਿੱਚ..।

ਕਿਉਂ ਸੋਚਾਂ ਮੈਂ
ਕਿ ਮੈਨੂੰ ਆਹ ਨਹੀਂ ਮਿਲਦਾ
ਔਹ ਨਹੀਂ ਮਿਲਦਾ
ਦੁਨੀਆਂ ਹੀ ਸਾਰ ਰਹੀ ਏ ਅੱਜ ਮੁਸੀਬਤ ਵਿੱਚ..।

ਸ਼ੁਕਰ ਕਰੇ ‘ਜਸਪ੍ਰੀਤ ‘
ਕਿ ਮੇਰੇ ਕੋਲ ਘਰ ਹੈ
ਮੈਂ ਸ਼ੜਕਾਂ ਤੇ ਝੁੱਗੀਆਂ ਵਿੱਚ ਨਹੀਂ ਰੁਲਦੀ
ਨਾ ਹੀ ਭੁੱਖੀ ਮਰਦੀ ਹਾਂ
ਜਿਵੇਂ ਗਰੀਬ ਜੰਨਤਾ ਰੁਲਦੀ ਏ
ਅੱਜ ਮੁਸੀਬਤ ਵਿੱਚ….।

ਜਸਪ੍ਰੀਤ ਕੌਰ ਮਾਂਗਟ
ਦੋਰਾਹਾ, ਲੁਧਿਆਣਾ।
99143-48246