ਇਕ ਹੋਰ ਮਾਸੂਮ ਡਿੱਗਿਆ ਬੋਰਵੈਲ ‘ਚ, ਮੌਤ.!

203

ਹੈਦਰਾਬਾਦ

ਪਿਛਲੇ ਸਾਲ ਪੰਜਾਬ ਦੇ ਵਿਚ ਇਕ ਫਤਿਹਵੀਰ ਨਾਂਅ ਦਾ ਬੱਚਾ ਬੋਰਵੈਲ ਵਿਚ ਡਿੱਗ ਗਿਆ ਸੀ, ਜਿਸ ਕਾਰਨ ਉਸ ਦੀ ਬੋਰਵੈਲ ਵਿਚ ਹੀ ਮੌਤ ਹੋ ਗਈ ਸੀ। ਉਸ ਵਕਤ ਸੂਬੇ ਦੀ ਕਾਂਗਰਸ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਉਪਰ ਕਈ ਸਵਾਲ ਉੱਠੇ ਸਨ, ਪਰ ਕਿਸੇ ਵੀ ਸਿਆਸਤਦਾਨ ਦੀ ਸਿਹਤ ‘ਤੇ ਭੋਰਾ ਅਸਰ ਨਹੀਂ ਪਿਆ।

ਤਾਜ਼ਾ ਜਾਣਕਾਰੀ ਇਹ ਸਾਹਮਣੇ ਆਈ ਹੈ ਕਿ ਹੈਦਰਾਬਾਦ ਦੇ ਤੇਲੰਗਾਨਾ ਦੇ ਮੇਦਕ ਵਿਚ ਬੀਤੇ ਕੱਲ੍ਹ ਬੋਰਵੈਲ ਵਿਚ ਇਕ ਤਿੰਨ ਸਾਲ ਦਾ ਬੱਚਾ ਡਿੱਗ ਗਿਆ ਸੀ। ਜਿਸ ਨੂੰ ਅੱਜ ਬੋਰਵੈੱਲ ਵਿਚੋਂ ਬਾਹਰ ਤਾਂ ਕੱਢ ਲਿਆ ਗਿਆ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

ਮੇਦਕ ਦੇ ਕਲੈਕਟਰ ਨੇ ਜਾਣਕਾਰੀ ਸਾਂਝੀ ਕਰਦਿਆ ਹੋਇਆ ਦੱਸਿਆ ਕਿ ਬਿਨਾਂ ਇਜਾਜ਼ਤ ਦੇ 3 ਬੋਰਵੈਲ ਪੁੱਟੇ ਗਏ ਸਨ, ਇਨ੍ਹਾਂ ਨੂੰ ਪੁੱਟਣ ਵਾਲਿਆਂ ਖ਼ਿਲਾਫ਼ ਲੋੜੀਂਦੀ ਕਾਰਵਾਈ ਹੋਵੇਗੀ। ਦੇਖਣਾ ਹੁਣ ਇਹ ਹੋਵੇਗਾ ਕਿ ਸਿਰਫ਼ ਬੋਰਵੈੱਲ ਪੁੱਟਣ ਵਾਲਿਆਂ ਵਿਰੁੱਧ ਕਾਰਵਾਈ ਹੀ ਹੋਵੇਗੀ ਜਾਂ ਫਿਰ ਕੋਈ ਹੋਰ ਵੀ ਕਦਮ ਚੁੱਕੇ ਜਾਣਗੇ, ਇਹ ਤਾਂ ਆਉਣ ਵਾਲਾ ਵਕਤ ਦੱਸੇਗਾ ਕਿ ਕੀ ਬਣਦਾ ਹੈ?