ਇਸ ਸਾਲ ਵੀ ਮਾਨਸੂਨ ਹੋਏਗੀ ਲੇਟ, ਕੇਰਲਾ ‘ਚ 5 ਜੂਨ ਤੋਂ ਬਾਰਸ਼ ਦੀ ਸੰਭਾਵਨਾ

659

ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ (India Meteorological Department) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੇਰਲ (Kerala) ਵਿੱਚ ਦੱਖਣ-ਪੱਛਮੀ ਮਾਨਸੂਨ (Monsoon) ਦੀ ਸ਼ੁਰੂਆਤ ਇਸ ਸਾਲ ਚਾਰ ਦਿਨਾਂ ਦੇਰੀ ਨਾਲ ਹੋਣ ਦੀ ਸੰਭਾਵਨਾ ਹੈ। ਮਾਨਸੂਨ ਦੀ ਆਮ ਸ਼ੁਰੂਆਤ ਦੀ ਤਰੀਕ ਤੋਂ ਚਾਰ ਦਿਨ ਬਾਅਦ 5 ਜੂਨ ਤੱਕ ਇਹ ਦੱਖਣੀ ਰਾਜ ‘ਚ ਪਹੁੰਚਣ ਦੀ ਉਮੀਦ ਹੈ।
ਵਿਭਾਗ ਦਾ ਕਹਿਣਾ ਹੈ ਕਿ ਸਾਲ ਕੇਰਲ ਵਿਚ ਦੱਖਣ-ਪੱਛਮੀ ਮਾਨਸੂਨ ਦੀ ਸ਼ੁਰੂਆਤ ਆਮ ਤਾਰੀਖ ਦੇ ਮੁਕਾਬਲੇ ਥੋੜ੍ਹੀ ਦੇਰੀ ਹੋਣ ਦੀ ਸੰਭਾਵਨਾ ਹੈ। ਇਸ ਸਾਲ 5 ਜੂਨ ਨੂੰ ਕੇਰਲਾ ਵਿੱਚ ਮਾਨਸੂਨ ਦੀ ਸ਼ੁਰੂਆਤ ਹੋਣ ਦੀ ਉਮੀਦ ਹੈ। ਕੇਰਲ ਵਿੱਚ ਮਾਨਸੂਨ ਦੀ ਸ਼ੁਰੂਆਤ ਦੇਸ਼ ਵਿੱਚ ਚਾਰ ਮਹੀਨਿਆਂ ਦੇ ਬਰਸਾਤੀ ਮੌਸਮ ਦੀ ਅਧਿਕਾਰਤ ਸ਼ੁਰੂਆਤ ਹੈ।
ਦੱਸ ਦਈਏ ਕਿ ਕਿ ਪਿਛਲੇ ਕੁਝ ਦਿਨਾਂ ਵਿਚ ਰਾਜਧਾਨੀ ਦਿੱਲੀ ਸਣੇ ਪੂਰਾ ਐਨਸੀਆਰ ‘ਚ ਕਈ ਵਾਰ ਮੌਸਮ ‘ਚ ਤਬਦਿਲੀ ਆਈ ਹੈ। ਵੀਰਵਾਰ ਨੂੰ ਐਨਸੀਆਰ ਵਿੱਚ ਵੀਰਵਾਰ ਨੂੰ ਪਹਿਲੇ ਧੂੜ ਭਰਿਆ ਝੱਖੜ ਅਤੇ ਤੇਜ਼ ਹਵਾਵਾਂ ਨੇ ਦਸਤਕ ਦਿੱਤੀ। ਇਸ ਤੋਂ ਬਾਅਦ ਮੀਂਹ ਤੇ ਗੜੇ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ।