ਇੰਟਨੈਸ਼ਨਲ ਖਿਡਾਰਨ ਮਨਰੇਗਾ ਤਹਿਤ ਦਿਹਾੜੀ ਕਰਨ ਲਈ ਮਜ਼ਬੂਰ

191

ਰੋਹਤਕ:

ਵੁਸ਼ੂ ਗੇਮ ਦੇ 56 ਤੇ 60 ਕਿੱਲੋਗ੍ਰਾਮ ਭਾਰ ਵਰਗ ‘ਚ 9 ਵਾਰ ਨੈਸ਼ਨਲ, ਜਦਕਿ 24 ਵਾਰ ਸਟੇਟ ਲੈਵਲ ਤੇ ਗੋਲਡ, ਸਿਲਵਰ ਤੇ ਬ੍ਰੌਂਜ ਮੈਡਲ ਜਿੱਤਣ ਵਾਲੀ ਖਿਡਾਰਨ ਸ਼ਿਕਸ਼ਾ ਇਨੀਂ ਦਿਨੀਂ ਮਜ਼ਦੂਰੀ ਕਰਕੇ ਪਰਿਵਾਰ ਪਾਲ ਰਹੀ ਹੈ। ਉਹ ਹਰਿਆਣਾ ‘ਚ ਰੋਹਤਕ ਜ਼ਿਲ੍ਹੇ ਦੇ ਇੰਦਰਗੜ੍ਹ ਪਿੰਡ ਦੀ ਰਹਿਣ ਵਾਲੀ ਹੈ।

ਉਸ ਨੂੰ ਪਿਛਲੇ ਤਿੰਨ ਸਾਲ ਤੋਂ ਖੇਡ ਵਿਭਾਗ ਤੋਂ ਕੈਸ਼ ਐਵਾਰਡ ਤੇ ਐਸਸੀ ਕੈਟੇਗਰੀ ‘ਚ ਮਿਲਣ ਵਾਲੀ ਸਕੌਲਰਸ਼ਿਪ ਦਾ ਇੰਤਜ਼ਾਰ ਹੈ। ਸ਼ਿਕਸ਼ਾ ਦਾ ਕਹਿਣਾ ਹੈ ਕਿ ਉਸ ਦਾ ਨਾਂ ਵਿਭਾਗ ਦੀ ਸੂਚੀ ‘ਚ ਹੈ, ਪਰ ਅਜੇ ਤਕ ਪੈਸਾ ਨਹੀਂ ਆਇਆ।

ਸ਼ਿਕਸ਼ਾ ਨੇ ਕਿਹਾ ਘਰ ਦੀ ਆਰਥਿਕ ਹਾਲਤ ਠੀਕ ਨਹੀਂ। ਪ੍ਰੈਕਟਿਸ ਦੇ ਨਾਲ ਡਾਈਟ ਦਾ ਇੰਤਜ਼ਾਮ ਕਰਨਾ ਔਖਾ ਹੋ ਗਿਆ ਹੈ। ਇਸ ਲਈ ਇਹ ਮਾਪਿਆਂ ਨਾਲ ਮਨਰੇਗਾ ਤਹਿਤ ਮਿਲਣ ਵਾਲਾ ਕੰਮ ਕਰਨ ਜਾਂਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਖੇਡ ਪ੍ਰਾਪਤੀਆਂ ਨੂੰ ਦੇਖਦਿਆਂ ਉਨਾਂ ਨੂੰ ਕੈਸ਼ ਐਵਾਰਡ ਜਾਂ ਸਕੌਲਰਸ਼ਿਪ ਦੇ ਨਾਲ ਇੱਕ ਨੌਕਰੀ ਦਿੱਤੀ ਜਾਵੇ।