ਇੱਕ ਹੋਰ ਜ਼ਿੰਦਗੀ, ਦਾਜ ਦੇ ਦੈਂਤ ਨੇ ਨਿਗਲੀ

438

ਦੇਵੀਗੜ੍ਹ (ਪਟਿਆਲਾ), 20 ਮਈ –

ਇਕ 23 ਸਾਲਾ ਵਿਆਹੁਤਾ ਨੂੰ ਦਾਜ ਦੇ ਲੋਭੀਆਂ ਵੱਲੋਂ ਨਜ਼ਦੀਕੀ ਪਿੰਡ ਬਰਕਤਪੁਰ ਵਿਖੇ ਮਾਰ ਦੇਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਬਰਕਤਪੁਰ ਵਿਖੇ ਉਸ ਵਕਤ ਸੋਗ ਦੀ ਲਹਿਰ ਦੌੜ ਗਈ, ਜਦੋਂ ਇੱਕ 23 ਸਾਲਾ ਵਿਆਹੁਤਾ ਪਿੰਕੀ ਪਤਨੀ ਚਰਨਜੀਤ ਸਿੰਘ ਪੁੱਤਰ ਤਰਸੇਮ ਸਿੰਘ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ 3 ਸਾਲ ਪਹਿਲੋਂ ਹੀ ਪਿੰਕੀ ਦਾ ਚਰਨਜੀਤ ਸਿੰਘ ਦੇ ਨਾਲ ਵਿਆਹ ਹੋਇਆ ਸੀ।
ਮ੍ਰਿਤਕ ਲੜਕੀ ਦੇ ਭਰਾ ਵਿਜੈ ਨੇ ਦੋਸ਼ ਲਗਾਉਂਦਿਆਂ ਹੋਇਆ ਦੱÎਸਆ ਉਨ੍ਹਾਂ ਨੂੰ ਕਿਸੇ ਰਿਸ਼ਤੇਦਾਰ ਨੇ ਫ਼ੋਨ ਕਰਕੇ ਦੱਸਿਆ ਕਿ ਉਸ ਦੀ ਭੈਣ ਪਿੰਕੀ ਦੀ ਮੌਤ ਹੋ ਗਈ, ਜਦੋਂ ਕਿ ਮ੍ਰਿਤਕ ਲੜਕੀ ਦੇ ਸਹੁਰਾ ਪਰਿਵਾਰ ਵੱਲੋਂ ਉਨ੍ਹਾਂ ਨੂੰ ਲੜਕੀ ਦੀ ਮੌਤ ਬਾਰੇ ਨਹੀਂ ਦੱਸਿਆ ਗਿਆ। ਵਿਆਹੁਤਾ ਲੜਕੀ ਦੇ ਭਰਾ ਨੇ ਦੋਸ਼ ਲਗਾਇਆ ਕਿ ਪਿੰਕੀ ਦਾ ਸਹੁਰਾ ਪਰਿਵਾਰ ਹੋਰ ਦਾਜ ਦੀ ਮੰਗ ਕਰਦਾ ਸੀ। ਦੂਜੇ ਪਾਸੇ ਪੁਲਿਸ ਵਲੋਂ ਇਸ ਮਾਮਲੇ ਸਬੰਧੀ ਗੰਭੀਰਤਾ ਦੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ।