ਇੱਥੇ ਮਿਲੀ ਇਨਸਾਨੀ ਚਿਹਰੇ ਵਾਲੀ ਮੱਛੀ, ਪੂਰੀ ਦੁਨੀਆ ਹੈਰਾਨ!

557

ਮਲੇਸ਼ੀਆ:

ਇਸ ਗੱਲ ‘ਚ ਕੋਈ ਸ਼ੱਕ ਨਹੀਂ ਕਿ ਦੁਨੀਆ ਹੈਰਾਨੀ ਨਾਲ ਭਰੀ ਹੋਈ ਹੈ। ਮਲੇਸ਼ੀਆ ‘ਚ ਇਕ ਮਾਮਲਾ ਅਜਿਹਾ ਸਾਹਮਣੇ ਆਇਆ ਕਿ ਪੂਰੀ ਦੁਨੀਆ ਹੈਰਾਨ ਰਹਿ ਗਈ। ਦਰਅਸਲ ਇੱਥੋਂ ਦੇ ਇਕ ਪਿੰਡ ਦੀ ਨਦੀ ‘ਚੋਂ ਇਨਸਾਨੀ ਚਿਹਰੇ ਵਾਲੀ ਮਛਲੀ ਮਿਲੀ। ਇਹ ਮਛਲੀ ਇਨਸਾਨਾਂ ਨਾਲ ਇੰਨੀ ਮਿਲਦੀ-ਜੁਲਦੀ ਹੈ ਕਿ ਹਰ ਕੋਈ ਹੈਰਾਨ ਰਹਿ ਗਿਆ। ਇਸ ਮੱਛੀ ਦੇ ਦੰਦ ਤੇ ਬੁੱਲ ਇਨਸਾਨਾਂ ਨਾਲ ਕਾਫ਼ੀ ਮਿਲਦੇ ਹਨ। ਇਸ ਮਛਲੀ ਦੀਆਂ ਤਸਵੀਰਾਂ ਜਦੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਾਂ ਪੂਰੀ ਦੁਨੀਆ ਹੈਰਾਨ ਰਹਿ ਗਈ। ਮਾਹਿਰ ਇਸ ਨੂੰ ਮਲੇਸ਼ੀਆ ‘ਚ ਪਾਈ ਜਾਣ ਵਾਲੀ ਟ੍ਰਿਗਰਫਿਸ਼ ਦੱਸ ਰਹੇ ਹਨ, ਜੋ ਆਮ ਤੌਰ ‘ਤੇ ਦੱਖਣੀ-ਪੂਰਬੀ ਏਸ਼ਿਆਈ ਜਲ ਸਰੋਤਾਂ ‘ਚ ਪਾਈ ਜਾਂਦੀ ਹੈ।

ਦੱਸ ਦੇਈਏ ਕਿ ਇੱਥੋਂ ਦੀ ਨਦੀ ਦੇ ਕੋਲ ਰਹਿਣ ਵਾਲੇ ਲੋਕਾਂ ਦੀ ਨਜ਼ਰ ਜਦੋਂ ਇਸ ਮੱਛੀ ‘ਤੇ ਪਈ ਤਾਂ ਸਾਰੇ ਹੈਰਾਨ ਰਹਿ ਗਏ। ਇਸ ਅਨੌਖੀ ਮਛਲੀ ਦੀ ਚਿਹਰਾ ਤੇ ਫੀਚਰ ਬਿਲਕੁਲ ਇਨਸਾਨਾਂ ਵਾਂਗ ਹਨ। ਇਸ ਨੂੰ ਦੇਖ ਕੇ ਸਾਰੇ ਸੋਚਾਂ ‘ਚ ਪੈ ਗਏ। ਕੁਝ ਲੋਕਾਂ ਨੇ ਤੁਰੰਤ ਇਸ ਦੀਆਂ ਫੋਟੋਆਂ ਖਿੱਚੀਆਂ ਤੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀਆਂ। ਇਸ ਤੋਂ ਬਾਅਦ ਇਹ ਅਨੌਖੀ ਮਛਲੀ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ। ਲੋਕ ਇਸ ਨੂੰ ਸਿਰਫ਼ ਲਾਈਕ ਤੇ ਕੁਮੈਂਟ ਹੀ ਨਹੀਂ ਕਰ ਰਹੇ ਸਗੋਂ ਇਸ ਨੂੰ ਸ਼ੇਅਰ ਵੀ ਕਰ ਰਹੇ ਹਨ।

ਲੰਡਨ, ਚੀਨ ‘ਚ ਪਹਿਲਾਂ ਮਿਲੀ ਹੈ ਅਜਿਹੀ ਮਛਲੀ

ਇਸ ਤੋਂ ਪਹਿਲਾਂ ਲੰਡਨ ਤੇ ਦੱਖਣੀ ਚੀਨ ‘ਚ ਵੀ ਇਨਸਾਨੀ ਸ਼ਕਲ ਵਾਲੀ ਮਛਲੀ ਮਿਲ ਚੁੱਕੀ ਹੈ। ਉਸ ਸਮੇਂ ਵੀ ਇੰਟਰਨੈੱਟ ‘ਤੇ ਇਹ ਕਾਫ਼ੀ ਛਾ ਗਈ ਸੀ। ਜਾਣਕਾਰੀ ਅਨੁਸਾਰ ਲੰਡਨ ‘ਚ ਮਿਲੀ ਮਛਲੀ ਦੇ ਚਿਹਰੇ ‘ਤੇ 2 ਅੱਖਾਂ, ਇਕ ਨੱਕ ਤੇ ਮੂੰਹ ਬਿਲਕੁਲ ਇਨਸਾਨ ਵਾਂਗ ਸੀ। ਉਥੇ ਹੀ ਦੱਖਣੀ ਚੀਨ ‘ਚ ਮਿਲੀ ਮਛਲੀ ਦਾ ਚਿਹਰਾ ਵੀ ਇਨਸਾਨ ਵਰਗਾ ਸੀ। ਇਸ ਮਛਲੀ ਦੇ ਮੂੰਹ ‘ਤੇ ਇਸ ਤਰ੍ਹਾਂ ਦੇ ਕਾਲੇ ਨਿਸ਼ਾਨ ਜੋ ਉਸ ਨੂੰ ਇਨਸਾਨਾਂ ਵਾਂਗ ਅੱਖਾਂ, ਨੱਕ ਤੇ ਮੂੰਹ ਦੀ ਸ਼ਕਲ ਦੇ ਰਹੇ ਸਨ।