ਸਾਡੀਆਂ ਸਰਕਾਰਾਂ ਦੇ ਵੱਲੋਂ ਸਮੇਂ ਸਮੇਂ ਤੇ ਇਹ ਦਾਅਵੇ ਦਾ ਜ਼ਰੂਰ ਕੀਤੇ ਜਾਂਦੇ ਹਨ ਕਿ ਲਾਕਡਾਉਨ ਦੇ ਦੌਰਾਨ ਸਮੂਹ ਗਰੀਬਾਂ ਤੋਂ ਇਲਾਵਾ ਲੋੜਵੰਦਾਂ ਨੂੰ ਲੋੜੀਂਦਾ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ। ਪਰ ਸਰਕਾਰਾਂ ਦੇ ਇਹ ਦਾਅਵੇ ਬਿਲਕੁਲ ਖੋਖਲੇ ਹੁੰਦੇ ਹਨ। ਲੀਡਰ ਜੋ ਜਨਤਾ ਦੇ ਪੈਸੇ ਨਾਲ ਹੀ ਪਲਦੇ ਹਨ ,ਪਰ ਜਨਤਾ ਉਪਰ ਕਦੇ ਵੀ ਪੈਸੇ ਖ਼ਰਚ ਨਹੀਂ ਕਰਦੇ। ਲੀਡਰਾਂ ਦੇ ਵਲੋਂ ਦੇਸ਼ ਨੂੰ ਲੁੱਟ ਕੇ ਖਾ ਲਿਆ ਗਿਆ ਹੈ। ਦੱਸ ਦਈਏ ਕਿ ਭਾਰਤ ਵਿੱਚ ਲਾਕਡਾਊਨ ਲੱਗੇ ਨੂੰ ਕਰੀਬ ਪੌਣੇ ਦੋ ਮਹੀਨੇ ਹੋ ਗਏ ਹਨ, ਪਰ ਹੁਣ ਤੱਕ ਬਹੁਤ ਸਾਰੇ ਗ਼ਰੀਬਾਂ ਕੋਲ ਸਰਕਾਰ ਰਾਸ਼ਨ ਤੱਕ ਨਹੀਂ ਪਹੁੰਚ ਸਕੀ। ਗਰੀਬਾਂ ਨੂੰ ਰਾਸ਼ਨ ਨਾ ਮਿਲਣ ਦੇ ਕਾਰਨ ਉਹ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਜਿਨ੍ਹਾਂ ਲੋਕਾਂ ਨੂੰ ਇਹ ਡਰ ਹੈ ਕਿ ਉਨ੍ਹਾਂ ਦੀ ਕਰੋਨਾ ਵਾਇਰਸ ਦੇ ਨਾਲ ਮੌਤ ਹੋ ਜਾਵੇਗੀ, ਉਹ ਲੋਕ ਭੁੱਖ ਦੇ ਨਾਲ ਹੀ ਮਰ ਰਹੇ ਹਨ, ਪਰ ਸਰਕਾਰਾਂ ਕੁਝ ਨਹੀਂ ਕਰ ਰਹੀਆਂ। ਅਜਿਹੀ ਸਥਿਤੀ ਦੇ ਵਿੱਚ ਸਰਕਾਰਾਂ ਨੂੰ ਗਰੀਬਾਂ ਦਾ ਸਾਥ ਦੇਣਾ ਚਾਹੀਦਾ ਹੈ, ਪਰ ਸਰਕਾਰਾਂ ਨੇ ਹੱਥ ਖੜ੍ਹੇ ਕਰ ਦਿੱਤੇ ਹਨ। ਇਸ ਵੇਲੇ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਦੀ ਤਾਂ ਉਹ ਗਰੀਬਾਂ ਦੇ ਲਈ ਲੰਗਰ ਅਤੇ ਹੋਰ ਰਾਸ਼ਨ ਦੇਣ ਦੇ ਲਈ ਅੱਗੇ ਆ ਰਹੀਆਂ ਹਨ। ਇਸੇ ਦੇ ਚੱਲਦਿਆਂ ਕਿੰਨਰਾਂ ਵੀ ਪਿੱਛੇ ਨਹੀਂ ਰਹੀਆਂ। ਕਿੰਨਰਾਂ ਦੇ ਵੱਲੋਂ ਘਰ ਘਰ ਜਾ ਕੇ ਜਿੱਥੇ ਗ਼ਰੀਬਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ, ਉੱਥੇ ਹੀ ਉਨ੍ਹਾਂ ਨੂੰ ਹੋਰ ਲੋੜੀਂਦਾ ਸਾਮਾਨ ਵੀ ਦਿੱਤਾ ਜਾ ਰਿਹਾ ਹੈ ਤਾਂ ਜੋ ਗਰੀਬ ਭੁੱਖ ਦੇ ਨਾਲ ਨਾ ਮਰ ਸਕਣ। ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਜੋ ਕੰਮ ਇਹ ਕਿੰਨਰਾਂ ਕਰ ਰਹੀਆਂ ਹਨ, ਉਹ ਸਰਕਾਰਾਂ ਨਹੀਂ ਕਰ ਸਕਦੀਆਂ। ਅਸੀਂ ਸਲਾਮ ਕਰਦੇ ਹਾਂ ਇਨ੍ਹਾਂ ਕਿੰਨਰਾਂ ਨੂੰ ਜੋ ਔਖੀ ਘੜੀ ਵਿਚ ਅੱਗੇ ਆਈਆਂ ਹਨ। ਦੱਸ ਦਈਏ ਕਿ ਬੀਤੇ ਦਿਨ ਜ਼ਿਲ੍ਹਾ ਬਠਿੰਡਾ ਵਿਖੇ ਇਕ ਇੰਟਰਵਿਊ ਦੌਰਾਨ ਸਲਮਾ ਨਾਂਅ ਦੀ ਇੱਕ ਮਹੰਤ ਨੇ ਦੱਸਿਆ ਕਿ ਉਹ ਖੁਸ਼ੀਆਂ ਦੇ ਮੌਕੇ ਲੋਕਾਂ ਕੋਲੋਂ ਵਧਾਈਆਂ ਲੈ ਕੇ ਗੁਜ਼ਾਰਾ ਕਰਦੇ ਹਨ। ਲਾਕਡਾਉਣ ਤੋਂ ਬਾਅਦ ਉਸ ਨੇ ਲੋੜਵੰਦਾਂ ਦੀ ਮਦਦ ਦਾ ਮੰਨ ਬਣਾਇਆ। ਜਿੰਨੀ ਕੁ ਉਸ ਕੋਲ ਜਮ੍ਹਾਂ ਪੂੰਜੀ ਸੀ, ਉਸ ਨਾਲ ਰਾਸ਼ਨ ਖਰੀਦ ਕੇ ਲੋਕਾਂ ਨੂੰ ਵੱਢਣਾ ਸ਼ੁਰੂ ਕਰ ਦਿੱਤਾ। ਲਾਕਡਾਊਨ ਵਧਣ ਕਾਰਨ ਉਸ ਕੋਲ ਜਮ੍ਹਾਂ ਪੂੰਜੀ ਖਤਮ ਹੋ ਗਈ, ਪਰ ਲੋਕ ਉਸ ਤੋਂ ਹੋਰ ਉਮੀਦ ਰੱਖਣ ਲੱਗ ਪਏ। ਉਹ ਲੋਕਾਂ ਤੋਂ ਨਿਰਾਸ਼ ਨਹੀਂ ਕਰਨਾ ਚਾਹੁੰਦੀ ਸੀ, ਇਸ ਲਈ ਉਸ ਨੇ ਆਪਣੇ ਸੋਨੇ ਦੇ ਗਹਿਣੇ ਤੱਕ ਵੀ ਵੇਚ ਦਿੱਤੇ। ਗਹਿਣੇ ਬਦਲੇ ਜੋ ਪੈਸੇ ਮਿਲੇ, ਉਸ ਨਾਲ ਉਹ ਲੋਕਾਂ ਦੀ ਮਦਦ ਕਰ ਰਹੀ ਹੈ। ਉਸ ਨੇ ਦੱਸਿਆ ਕਿ ਉਹ ਗਰੀਬ ਲੋਕਾਂ ਨੂੰ ਭੁੱਖੇ ਢਿੱਡ ਸੌਂਦੇ ਨਹੀਂ ਸਕਦੀ। ਮਹੰਤ ਸਲਮਾ ਨੇ ਦੱਸਿਆ ਕਿ ਉਸ ਨੇ ਕਿਸੇ ਵੀ ਸਰਕਾਰੀ ਜਾਂ ਫਿਰ ਗੈਰ ਸਰਕਾਰੀ ਕਿਸੇ ਵੀ ਸੰਸਥਾ ਤੋਂ ਉਸ ਨੇ ਮਦਦ ਨਹੀਂ ਮੰਗੀ। ਉਹ ਆਪਣੇ ਬਲਬੂਤੇ ਤੇ ਹੀ ਲੋਕਾਂ ਦੀ ਸੇਵਾ ਕਰ ਰਹੀ ਹੈ। ਉਸ ਨੇ ਦੱਸਿਆ ਕਿ ਇੱਥੇ ਹੀ ਬੱਸ ਨਹੀਂ ਉਸ ਨੇ ਚੰਦਸਰ ਨਗਰ ਵਿੱਚ ਆਪਣੀ 200 ਗਜ ਦੀ ਥਾਂ ਵੀ ਸਰਕਾਰ ਨੂੰ ਗਰੀਬਾਂ ਲਈ ਸਕੂਲ ਜਾਂ ਹਸਪਤਾਲ ਬਣਾਉਣ ਲਈ ਦਾਨ ਕਰ ਦਿੱਤੀ ਹੈ, ਪਰ ਉਹ ਖ਼ੁਦ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਹੈ। ਸਾਥੀਓ ਅਸੀਂ ਸਲਾਮ ਕਰਦੇ ਹਾਂ ਇਹ ਕਿੰਨਰ ਨੂੰ ਅਤੇ ਅਜਿਹੀਆਂ ਹੋਰ ਕਿੰਨਰਾਂ ਨੂੰ, ਜੋ ਲੋਕ ਸੇਵਾ ਵਿੱਚ ਲੱਗੀਆਂ ਹੋਈਆਂ ਹਨ। ਸਰਕਾਰਾਂ ਨੇ ਤਾਂ ਲੋਕਾਂ ਦੀ ਮਦਦ ਕਰਨੀ ਨਹੀਂ ਹੁੰਦੀ, ਇਸ ਲਈ ਇਹ ਕਿੰਨਰਾਂ ਤੋਂ ਇਲਾਵਾ ਸਮਾਜ ਸੇਵੀ ਜਥੇਬੰਦੀਆਂ ਅੱਗੇ ਆ ਰਹੀਆਂ ਹਨ, ਤਾਂ ਜੋ ਲੋਕ ਭੁੱਖ ਦੇ ਨਾਲ ਨਾ ਮਾਰ ਸਕਣ।
ਸੰਪਾਦਕ
ਨਿਊਜ਼ ਨੈੱਟਵਰਕ
ਗੁਰਪ੍ਰੀਤ