ਮਾਨਸਾ–
ਜ਼ਿਲੇ ਦੇ ਪਿੰਡ ਰੱਲਾ ਦੇ ਨੌਜਵਾਨ ਕਿਸਾਨ ਨੇ ਜ਼ਹਿਰੀਲੀ ਚੀਜ ਨਿਗਲ ਕੇ ਖੁਦਕੁਸ਼ੀ ਕਰ ਲਈ । ਮ੍ਰਿਤਕ ਦੀ ਲਾਸ਼ ਸਥਾਨਕ ਚਕੇਰੀਆਂ ਰੋਡ ‘ਤੇ ਰੇਲਵੇ ਫਾਟਕ ਨੇੜਿਉਂ ਝਾੜੀਆਂ ‘ਚੋਂ ਮਿਲੀ ਹੈ। ਹਾਸਲ ਹੋਈ ਜਾਣਕਾਰੀ ਅਨੁਸਾਰ ਇਕ ਏਕੜ ਜ਼ਮੀਨ ਦਾ ਮਾਲਕ ਬੂਟਾ ਸਿੰਘ (35) ਪੁੱਤਰ ਭੂਰਾ ਸਿੰਘ ਮਾਨਸਾ ਵਿਖੇ ਰੀਪਰ ਵਰਕਸ਼ਾਪ ‘ਚ ਕੰਮ ਕਰਦਾ ਸੀ।
ਉਸ ਦੀ ਘਰਵਾਲੀ ਪਿਛਲੇ ਕਈ ਵਰਿਆਂ ਤੋਂ ਬਿਮਾਰ ਚੱਲੀ ਆ ਰਹੀ ਸੀ, ਜਿਸ ਦੇ ਇਲਾਜ ‘ਤੇ ਲੱਖਾਂ ਰੁਪਏ ਖ਼ਰਚ ਆਉਣ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਇਸੇ ਦੇ ਚੱਲਦਿਆਂ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।