ਕਵਿਤਾ:- ਕੁਦਰਤ ਦੀਆਂ ਸੌਗਾਤਾ

676

ਵੇਖ ਕੁਦਰਤ ਦੇ ਤੂੰ ਰੰਗ ਸੱਜਣਾਂ
ਬਿਨ ਆਈ ਮੌਤ ਨਾ ਤੂੰ ਮੰਗ ਸੱਜਣਾਂ

ਕਿਉ ਕੁਦਰਤ ਦੇ ਨਾਲ ਖਿਲਵਾੜ ਕਰੇ
ਕੁਦਰਤ ਦੀਆਂ ਅਨਮੋਲ ਸੌਗਾਤਾ ਨਾ ਛੇੜ ਛਾੜ ਕਰੇ

ਕਾਹਦਾ ਮਾਣ ਹੈ ਤੈਨੂੰ ਜਿੰਦਗੀ ਮਿਲੀ ਉਧਾਰੀ ਦਾ
ਪਰ ਮੌਤ ਸੱਚ ਨੂੰ ਨੀ ਕਦੇ ਦਿਲੋਂ ਵਿਸਾਰੀ ਦਾ

ਦਿਲ ਨੂੰ ਦੇ ਸਕੂਨ ਪੰਛੀ ਅੰਬਰੀ ਚਹਿਕਣ ਦੇ
ਤੂੰ ਨਫ਼ਰਤ ਨਾ ਫੈਲਾਅ ਆਲਮ ਮਹਿਕਣ ਦੇ

ਕੁੱਝ ਨਹੀਂ ਜਾਣਾ ਨਾਲ ਤੇਰੇ ਤੇਰੀ ਚੰਗਿਆਈ ਰਹਿਣੀ ਏ
ਇੰਝ ਲੱਗਦਾ ਬਲਤੇਜ ਵੇ ਤੇਰੀ ਬੁਰਿਆ ਸੰਗ ਉੱਠਣੀ ਬਹਿਣੀ ਏ

ਛੱਡ ਖਹਿੜਾ ਉਨਾਂ ਦਾ ਬਲਤੇਜ ਵੇ ਜਿੰਨਾ ਨਾਲ ਤੇਰੀ ਉੱਠਣੀ ਬਹਿਣੀ ਏ..

ਬਲਤੇਜ ਸੰਧੂ ਬੁਰਜ
ਪਿੰਡ ਬੁਰਜ ਲੱਧਾ
ਜ਼ਿਲਾ ਬਠਿੰਡਾ
9465818158

1 COMMENT

Comments are closed.