ਕੈਸੀ ਇਹ ਮਹਾਮਾਰੀ ਆਈ,
ਦੁਨੀਆ ਵਿਚ ਤਰਥੱਲ ਮਚਾਈ।
ਡਰ ਦੇ ਮਾਰੇ ਸਹਿਮੇ ਲੋਕੀ,
ਚਾਰੇ ਪਾਸੇ ਹਾਲ ਦੁਹਾਈ।
ਕਾਰੋਬਾਰ ਨੇ ਠੱਪ ਹੋ ਗਏ,
ਲੋਕੋ ਜਾਨ ਮੁੱਠੀ ਵਿਚ ਆਈ।
ਜਿੰਨਾ ਕਰਨਾ ਓਨਾ ਖਾਣਾ,
ਕਿਥੋਂ ਹੋਵੇ ਹੋਰ ਕਮਾਈ।
ਆਫਤ ਕਰਦੀ ਤਾਂਡਵ ਜਾਪੇ,
ਵਾਇਰਸ ਜਾਂਦਾ ਨਾਚ ਨਚਾਈ।
ਏਸ ਮੁਸੀਬਤ ਚੋ ਉਭਰਨ ਦੇ ਲਈ,
ਹੁਣ ਤਕ ਕਿਓ ਨਾ ਬਣੀ ਦਵਾਈ।
ਜ਼ਿੰਦਗੀ ਦੀ ਰਫਤਾਰ ਥੰਮੀ ‘ਸਿਮਰ’,
ਕੈਸੀ ਕੁਦਰਤ ਖੇਡ ਰਚਾਈ।
ਹੱਥ ਰੱਖ ਸਿਰ ਤੇ ਸੱਚਿਆ ਸਾਈਆਂ,
ਰਹਿਮ ਭਰੋਸੇ ਕੁੱਲ ਲੁਕਾਈ।
ਸਿਮਰਜੀਤ ਕੌਰ