ਕੀ ਦੇ ਕੇ ਚਲਿਆ ਬੰਦਿਆਂ ਆਪਣੇ ਬਚਿਆ ਨੂੰ
ਪੱਥਰਾਂ ਦੇ ਸ਼ਹਿਰ ਹਵਾ ਪਾਣੀ ਜ਼ਹਿਰੀ !
ਕੀ ਬਚੂਗਾ ਤੇਰੀਆਂ ਅਗਲੀਆਂ ਪੁਸ਼ਤਾ ਨੂੰ
ਕੁਖਾ ਬਾਂਝ ਓੁਲਾਦ ਜੰਮੇਗਾ ਗੂੰਗੀ ਬਹਿਰੀ !
ਲਾਕੇ ਅੱਗਾ ਤੂੰ ਘਰ ਫੂਕ ਤੇ ਸਾਰੇ ਚਿੜੀਆਂ ਦੇ
ਮਾਰਕੇ ਮਿਤਰ ਕੀੜੇ ਬਣਿਆ ਖੁਦ ਦਾ ਵੈਰੀ !
ਢਿੱਡ ਪਾੜ ਕੇ ਪਾਣੀ ਖਿੱਚ ਲਿਆ ਧਰਤੀ ਦਾ
ਪਾਣੀ ਲਾਓੁਣਾ ਭੁੱਲ ਗਿਆ ਵਾਰੀ ਦਾ ਨਹਿਰੀ!
ਲੇਕੇ ਲੋਨ ਲੋਹੇ ਨਾਲ ਸਾਰਾ ਘਰ ਹੀ ਭਰ ਲਿਆ ਏ
ਛੱਡੀ ਕਨਾਲ ਖਾਲੀ ਕਿਤੇ ਵੀ ਕੱਲੀ ਕਹਿਰੀ!
ਤੁੰਦ ਵਰਗੇ ਛੱਪੜ ਭਰਤੇ ਸਾਰੇ ਗੰਦ ਨਾਲ ਤੂੰ
ਹੱਥੀਂ ਮਾਰ ਕੁਹਾੜਾ ਲਿਆ ਤੂੰ ਅਪਣੇ ਪੈਰੀਂ !
ਸੋਚੀ ਗਲ ਤੇਰੀ ਦਾ ਤਾਂ ਹੀ ਮੁਲ ਪਓੁ
ਲਿਖਦੇ ਸੋਨੇ ਵਰਗੀ ਗਲ ਤੂੰ ਕੋਈ ਸੁਨਹਿਰੀ!
ਬਲਵੀਰ ਸੋਚੀ