ਟੱਕਰ ਲੈਂਦਾ ਆਏ ਹਾਂ
ਅਸੀਂ ਕਸ਼ਮੀਰੀ ਹੁੰਦੇ ਆਏ ਹਾਂ
ਫ਼ੌਜ ਨੇ ਦਬਾਉਣ ਦੀ ਸਾਨੂੰ
ਕੀਤੀ ਕੋਸ਼ਿਸ਼
ਅਸੀਂ ਫ਼ੌਜ ਨਾਲ ਟੱਕਰ
ਲੈਂਦੇ ਆਏ ਹਾਂ
ਸਾਨੂੰ ਅੱਤਵਾਦੀ ਕਹਿੰਦਿਆਂ
ਆਈਆਂ ਸਰਕਾਰਾਂ
ਅਸੀਂ ਆਜ਼ਾਦੀ ਲਈ ਲੜਦੇ
ਆਏ ਹਾਂ
ਤੋੜਨ ਦੀ ਕੋਸ਼ਿਸ਼ ਕੀਤੀ
ਕਈਆਂ ਆਪਣਿਆਂ ਨੇ
ਅਸੀਂ ਆਪਣਿਆਂ ਨੂੰ ਵੀ
ਸਾਥੀ ਬਣਾਉਂਦੇ ਆਏ ਹਾਂ
ਸਾਡੀ ਚੁੱਪ ਨੂੰ ਸਮਝੀ
ਨਾ ਤੂੰ ਡਰਪੋਕ
ਅਸੀਂ ਸਰਕਾਰਾਂ ਨਾਲ ਲੜਦੇ
ਆਏ ਹਾਂ
ਕਸ਼ਮੀਰੀ ਹਾਂ ਅਸੀਂ, ਡਰਦੇ
ਨਹੀਂ ਕਿਸੇ ਤੋ ਵੀ
ਸਰਕਾਰਾਂ ਨੂੰ ਵੀ ਖੁੰਝੇ
ਲਾਉਂਦੇ ਆਏ ਹਾਂ
ਜਿਨ੍ਹਾਂ ਮਰਜੀ ਦਬਾ ਲਏ
ਸਰਕਾਰੇ ਸਾਨੂੰ
ਹਰ ਵਾਰ ਵੱਖਰੇ ਢੰਗ ਨਾਲ
ਉਭਰਦੇ ਆਏ ਹਾਂ
ਲੋੜ ਪੈਣ ਤੇ ਦਿੰਦੇ ਹਾਂ ਕਸ਼ਮੀਰ
ਲਈ ਜਾਨ
ਅਸੀਂ ਆਜ਼ਾਦੀ ਲਈ ਲੜਦੇ
ਮਰਦੇ ਆਏ ਹਾਂ
ਧਾਰਾ 370 ਹਟਾ ਕੇ ਕੀ ਕਰ
ਲਵੇਗੀ ਸਰਕਾਰ
ਅਸੀਂ ਕਈ ਧਰਾਵਾਂ ਨਾਲ
ਲੜਦੇ ਆਏ ਹਾਂ
ਅੱਜ ਨਹੀਂ ਤਾਂ ਕੱਲ੍ਹ ਹੋਵੇਗੀ
ਜਿੱਤ ਸਾਡੀ
ਅਸੀਂ ਹਾਲਾਤਾਂ ਨਾਲ ਲੜਦੇ
ਆਏ ਹਾਂ
ਕਸ਼ਮੀਰ ਰਹੇਗਾ, ਸਿਰਫ਼
ਕਸ਼ਮੀਰੀਆਂ ਦਾ
ਅਸੀਂ ਹਰ ਵਾਰ ਦਾਅਵੇ ਨਾਲ
ਕਹਿੰਦੇ ਆਏ ਹਾਂ
ਬੰਦੂਕ ਦੀ ਨੋਕ ਤੇ ਲੜ ਲੈਂਦਾ ਏ
ਹਰ ਕੋਈ
ਅਸੀਂ ਡੋਲਿਆ ਵਿਚ ਪਈ ਜਾਨ
ਨਾਲ ਜਾਨ ਲੈਂਦੇ ਆਏ ਹਾਂ
ਸਰਕਾਰ ਕੁਝ ਨਹੀਂ ਕਰ
ਸਕੀ ਸਾਡਾ
ਕਿਉਂਕਿ ਅਸੀਂ ਕਲਮ ਦੀ
ਨੋਕ ਤੇ ਲੜਦੇ ਆਏ ਹਾਂ।
ਪ੍ਰੀਤ