ਕਹਿੰਦੇ ਨੇ ਸਭ ਕਰੋਨਾ ਦਾ ਕਹਿਰ

251
ਕਹਿੰਦੇ ਨੇ ਸਭ ਕਰੋਨਾ ਦਾ ਕਹਿਰ
ਅਸਲ ‘ਚ ਹੈ ਇਕ ਮਿੱਠਾ ਜ਼ਹਿਰ
         ਕਈਆ ਲਈ ਜ਼ਿੰਦਗੀ, ਬਸ ਬੋਝ ਹੈ
         ਇਸ ਤੋਂ ਮੁਕਤੀ ਪਾਉਣ ਦੀ ਸੋਚ ਹੈ
ਅੱਕ ਚੁੱਕੇ ਨੇ ਇਹ ਬੋਝ ਢੋਂਹਦੇ
ਜ਼ਿੰਦਗੀ ਦੇ ਤਰਾਨੇ ਹੁਣ ਨਹੀਂ ਸੋਂਹਦੇ
          ਚਾਹੁੰਦੇ ਨੇ ਇਸ ਤੋਂ ਨਿਜ਼ਾਤ ਪਾਉਣਾ
          ਦੁਨੀਆ ਤੋਂ ਕਿਤੇ ਦੂਰ ਚਲੇ ਜਾਣਾ
ਰਿਸ਼ਤੇ-ਰੁਸ਼ਤੇ ਕੋਈ ਨਹੀਂ ਆਪਣਾ
ਮੋਹ ਮਾਇਆ ਸੀ ਸਭ ਇਕ ਸਪਨਾ
          ਆਤਮ ਹੱਤਿਆ ਤੋਂ ਡਰ ਲਗਦਾ ਸੀ
          ਬਚ ਕੇ ਮੁੜ ਆਉਣਾ ਅਖੜਦਾ ਸੀ
ਕਰੋਨਾ ਨੇ ਆ ਕੇ ਰਾਹ ਜੋ ਖੋਲਤੇ
ਗਿਲੇ ਸ਼ਿਕਵੇ ਮਿੰਟ ‘ਚ ਮੋੜਤੇ
          ਹੁਣ ਕੋਈ ਨਾ ਕਾਇਰ ਆਖੂਗਾ
          ਆਪਣੀ ਕਰਨੀ ਮਰਿਆ ਜਾਪੂਗਾ
ਕਿੰਨਾ ਮਿੱਠਾ ਜ਼ਹਿਰ ਇਹ ਜਾਪਿਆ
ਜੀਹਨੇ ਵੀ ਚੱਖਿਆ ਓਹਨੇ ਆਖਿਆ
          ਨਾ ਕੋਈ ਖੁਸ਼ੀ ਨਾ ਗ਼ਮ ਦਾ ਸ਼ਰੀਕ ਆ
          ਚੁਣ ਲਈ ਵਿਸ਼ੂ ਮਰਨ ਦੀ ਤਰੀਕ ਆ

ਵਿਸ਼ੂ