ਸਾਤੋਂ ਨਵੇਂ ਨਵੇਂ ਕਾਰੇ ਕਰਾਈ ਜਾਂਦੇ ਆ
ਆਪ ਡਰੇ ਸਾਨੂੰ ਵੀ ਡਰਾਈ ਜਾਂਦੇ ਆ
ਸਭ ਨੂੰ ਬੁੱਧੂ ਇਹ ਬਣਾਈ ਜਾਂਦੇ ਆ
ਤਕੜੇ ਆਪਣੀਆਂ ਝੋਲੀਆਂ ਭਰਾਈ ਜਾਂਦੇ ਆ
ਤੰਦਰੁਸਤਾਂ ਨੂੰ ਇਕਾਂਤਵਾਸ ਕਰਾਈ ਜਾਂਦੇ ਆ
ਸਾਤੋਂ ਨਵੇਂ ਨਵੇਂ ……
ਕੋਰੋਨਾ ਦੇ ਕੇਸ ਵਧਾਈ ਜਾਂਦੇ ਆ
ਤੰਦਰੁਸਤ ਬਿਮਾਰ ਬਣਾਈ ਜਾਂਦੇ ਆ
ਆਸ਼ਾ ਨੂੰ ਘਰਾਂ ਚੋ ਭਜਾਈ ਜਾਂਦੇ ਆ।
ਖੰਘ, ਜੁਕਾਮ ਨੂੰ ਕੋਰੋਨਾ ਇਹ ਬਣਾਈ ਜਾਂਦੇ ਆ
ਵਿਸ਼ਵ ਸਿਹਤ ਸੰਗਠਨ ਨੂੰ ਖੂੰਜੇ ਲਾਈ ਜਾਂਦੇ ਆ
ਸੱਚ ਨੂੰ ਝੂਠ ਚੋ ਛੁਪਾਈ ਜਾਂਦੇ ਆ
ਸਾਤੋਂ ਨਵੇਂ ਨਵੇਂ …….
ਬਾਰ ਬਾਰ ਹੱਥ ਇਹ ਧੁਆਈ ਜਾਂਦੇ ਆ
ਕਦੇ ਇਹ ਥਾਲੀਆਂ ਖੜਕਾਈ ਜਾਂਦੇ ਆ
ਲਾਈਟਾ ਬੁਝਾ ਹਨੇਰੇ ਇਹ ਕਰਾਈ ਜਾਂਦੇ ਆ
ਹਨੇਰਿਆਂ ਚੋ ਅਜੰਡੇ ਲਾਗੂ ਕਰਵਾਈ ਜਾਂਦੇ ਆ
ਆਰਥਿਕਤਾ ਦਾ ਭੱਠਾ ਇਹ ਬਿਠਾਈ ਜਾਂਦੇ ਆ
ਭੁੱਖਿਆਂ ਤੇ ਡੰਡੇ ਬਰਸਾਈ ਜਾਂਦੇ ਆ
ਝੂਠੀ ਜੈ ਜੈ ਕਾਰ ਆਪਣੀ ਕਰਾਈ ਜਾਂਦੇ ਆ
ਬਾਗ਼ੀ ਕੋਲ਼ੋਂ ਕਵਿਤਾ ਲਿਖਾਈ ਜਾਂਦੇ ਆ
ਸਾਤੋਂ ਨਵੇਂ ਨਵੇਂ ਕਾਰੇ ਕਰਾਈ ਜਾਂਦੇ ਆ
ਸਾਤੋਂ ਨਵੇਂ ਨਵੇਂ ਕਾਰੇ ਕਰਾਈ ਜਾਂਦੇ ਆ
ਆਪ ਡਰੇ ਸਾਨੂੰ ਵੀ ਡਰਾਈ ਜਾਂਦੇ ਆ
ਸਭ ਨੂੰ ਬੁੱਧੂ ਇਹ ਬਣਾਈ ਜਾਂਦੇ ਆ
ਤਕੜੇ ਆਪਣੀਆਂ ਝੋਲੀਆਂ ਭਰਾਈ ਜਾਂਦੇ ਆ
ਤੰਦਰੁਸਤਾਂ ਨੂੰ ਇਕਾਂਤਵਾਸ ਕਰਾਈ ਜਾਂਦੇ ਆ
ਸਾਤੋਂ ਨਵੇਂ ਨਵੇਂ ……
ਕੋਰੋਨਾ ਦੇ ਕੇਸ ਵਧਾਈ ਜਾਂਦੇ ਆ
ਤੰਦਰੁਸਤ ਬਿਮਾਰ ਬਣਾਈ ਜਾਂਦੇ ਆ
ਆਸ਼ਾ ਨੂੰ ਘਰਾਂ ਚੋ ਭਜਾਈ ਜਾਂਦੇ ਆ।
ਖੰਘ, ਜੁਕਾਮ ਨੂੰ ਕੋਰੋਨਾ ਇਹ ਬਣਾਈ ਜਾਂਦੇ ਆ
ਵਿਸ਼ਵ ਸਿਹਤ ਸੰਗਠਨ ਨੂੰ ਖੂੰਜੇ ਲਾਈ ਜਾਂਦੇ ਆ
ਸੱਚ ਨੂੰ ਝੂਠ ਚੋ ਛੁਪਾਈ ਜਾਂਦੇ ਆ
ਸਾਤੋਂ ਨਵੇਂ ਨਵੇਂ …..
ਬਾਰ ਬਾਰ ਹੱਥ ਇਹ ਧੁਆਈ ਜਾਂਦੇ ਆ
ਕਦੇ ਇਹ ਥਾਲੀਆਂ ਖੜਕਾਈ ਜਾਂਦੇ ਆ
ਲਾਈਟਾ ਬੁਝਾ ਹਨੇਰੇ ਇਹ ਕਰਾਈ ਜਾਂਦੇ ਆ
ਹਨੇਰਿਆਂ ਚੋ ਅਜੰਡੇ ਲਾਗੂ ਕਰਵਾਈ ਜਾਂਦੇ ਆ
ਆਰਥਿਕਤਾ ਦਾ ਭੱਠਾ ਇਹ ਬਿਠਾਈ ਜਾਂਦੇ ਆ
ਭੁੱਖਿਆਂ ਤੇ ਡੰਡੇ ਬਰਸਾਈ ਜਾਂਦੇ ਆ
ਝੂਠੀ ਜੈ ਜੈ ਕਾਰ ਆਪਣੀ ਕਰਾਈ ਜਾਂਦੇ ਆ
ਬਾਗ਼ੀ ਕੋਲ਼ੋਂ ਕਵਿਤਾ ਲਿਖਾਈ ਜਾਂਦੇ ਆ
ਸਾਤੋਂ ਨਵੇਂ ਨਵੇਂ ਕਾਰੇ ਕਰਾਈ ਜਾਂਦੇ ਆ…
ਸੁਖਮਿੰਦਰ ਬਾਗੀ