ਕਿਸਾਨ ਜਥੇਬੰਦੀਆਂ ਨੇ ਵਿਧਵਾ ਨੂੰ ਇਨਸਾਫ਼ ਦਿਵਾਉਣ ਲਈ ਲਗਾਇਆ ਧਰਨਾ

169

ਪੰਜਾਬ ਕਿਸਾਨ ਯੂਨੀਅਨ ਅਤੇ ਸੀ.ਪੀ.ਆਈ ਐਮ.ਐੱਲ ਲਿਬਰੇਸ਼ਨ ਵੱਲੋਂ ਇੱਕ ਵਿਧਵਾ ਔਰਤ ਨੂੰ ਇਨਸਾਫ਼ ਨਾ ਮਿਲਣ ਕਾਰਨ ਦੇ ਹੱਕ ‘ਚ ਨਿੱਤਰੇ ਤਪਾ ਥਾਣੇ ਅੱਗੇ ਧਰਨਾ ਲਗਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਕਿਸਾਨ ਆਗੂ ਜ਼ਿਲ੍ਹਾ ਪ੍ਰਧਾਨ ਜੱਗਾ ਸਿੰਘ ਬਦਰਾ, ਕਾਮਰੇਡ ਗੁਰਪ੍ਰੀਤ ਸਿੰਘ ਅਤੇ ਮੋਹਨ ਸਿੰਘ ਰੂੜੇਕੇ ਨੇ ਦੱਸਿਆ ਕਿ ਵਿਧਵਾ ਮਨਦੀਪ ਕੌਰ ਪਤਨੀ ਕ੍ਰਿਸ਼ਨ ਚੰਦ ਦਾ ਆਪਣੇ ਜੇਠ ਨਾਲ ਜ਼ਮੀਨੀ ਝਗੜਾ ਚੱਲ ਰਿਹਾ ਹੈ।

ਜਿਸ ਸਬੰਧੀ ਵਿਧਵਾ ਵੱਲੋਂ ਇੱਕ ਦਰਖਾਸਤ ਤਪਾ ਥਾਣੇ ਵਿਚ ਦਿੱਤੀ ਗਈ ਸੀ, ਪ੍ਰੰਤੂ ਅਜੇ ਤੱਕ ਪੁਲਿਸ ਵੱਲੋਂ ਉਕਤ ਵਿਅਕਤੀ ਵਿਰੁੱਧ ਕੋਈ ਕਾਰਵਾਈ ਅਮਲ ‘ਚ ਨਹੀਂ ਲਿਆਂਦੀ। ਜਿਸ ਤੋਂ ਖ਼ਫ਼ਾ ਹੋ ਕਿ ਤੇ ਪੁਲਿਸ ਦੀ ਨਾਕਾਮੀ ਨੂੰ ਦੇਖਦੇ ਹੋਏ ਕਿਸਾਨ ਜਥੇਬੰਦੀ ਵੱਲੋਂ ਥਾਣੇ ਅੱਗੇ ਧਰਨਾ ਲਗਾ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ।