ਕਿਸਾਨ ਝੋੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ‘ਚ ਪਾਣੀ ਲੋੋੜ ਅਨੁਸਾਰ ਹੀ ਲਾਉਣ

169

ਤਪਾ ਮੰਡੀੋ :

ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ‘ਚ ਪਹਿਨਾਂ ਦੇ ਮੁਕਾਬਲੇ ਇਸ ਸਾਲ ਕਿਸਾਨਾਂ ਨੇ ਝੋੋਨੇ ਦੀ ਸਿੱਧੀ ਬਿਜਾਈ ਕੀਤੀ ਹੈ, ਕਈ ਕਿਸਾਨਾਂ ਨੇ ਪਹਿਲੀ ਵਾਰ ਇਸ ਪਿਰਤ ਨੂੰ ਤੋੋਰਿਆ ਹੈ ਤੇ ਉਨ੍ਹਾਂ ਆਸ ਕੀਤੀ ਕਿ ਆਉਣ ਵਾਲੇ ਸਾਲਾਂ ‘ਚ ਹੋਰ ਵਧੇਰੇ ਰਕਬਾ ਵਧਣ ਦੀਆਂ ਸੰਭਾਵਨਾਵਾਂ ਹੋੋਣਗੀਆਂ। ਇਸ ਗੱਲ ਦਾ ਪ੍ਰਗਟਾਵਾ ਉਨਾਂ ਨੇ ਕਿਸਾਨ ਹਰਪ੍ਰਰੀਤ ਸਿੰਘ, ਹਾਕਮ ਸਿੰਘ ਤੇ ਸੁਖਦੀਪ ਸਿੰਘ ਹੰਡਿਆਇਆ, ਜਿਨ੍ਹਾਂ ਨੇ 30 ਏਕੜ ‘ਚ ਝੋੋਨੇ ਦੀ ਸਿੱਧੀ ਬਿਜਾਈ ਕੀਤੀ ਹੈ ਤੇ ਪਰਮਿੰਦਾ ਸਿੰਘ ਰਾਮ ਸਿੰਘ ਪਿੰਡ ਧੌਲਾ ਜਿਨ੍ਹਾਂ ਨੇ 13 ਏਕੜ ‘ਚ ਝੋੋਨੇ ਦੀ ਸਿੱਧੀ ਬਿਜਾਈ ਕੀਤੀ ਹੈ ਦੇ ਖੇਤਾਂ ਦਾ ਦੌਰਾ ਕਰਨ ਦੌੌਰਾਨ ਕੀਤਾ।

ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਝੋੋਨੇ ਦੀ ਸਿੱਧੀ ਬਿਜਾਈ ਤੋੋ 21 ਦਿਨਾਂ ‘ਤੇੇ ਪਹਿਲਾਂ ਪਾਣੀ ਲਗਾਉਣਾ ਚਾਹੀਦਾ ਹੈ, ਉਸ ਤੋੋਂ ਬਾਅਦ ਸਿਰਫ ਖੇਤ ‘ਚ ਵੱਤਰ ਨੂੰ ਬਰਕਰਾਰ ਰੱਖਣ ਲਈ , ਮਿੱਟੀ ਦੀ ਕਿਸਮ ਤੇ ਮੌੌਸਮ ਅਨੁਸਾਰ 7 ਤੋੋਂ 10 ਦਿਨ ਦੇ ਵਕਫੇ ਤੇ ਹਲਕੇ ਪਾਣੀ ਦਿੰਦੇ ਰਹੋੋ। ਖੇਤਾਂ ‘ਚ ਪਾਣੀ ਖੜ੍ਹਾ ਨਾ ਕਰੋੋ, ਕਿਉਂਕਿ ਇਸ ਨਾਲ ਫ਼ਸਲ ਨੂੰ ਨੁਕਸਾਨ ਹੁੰਦਾ ਹੈ, ਕਿਉਂਕਿ ਪਾਣੀ ਖੜ੍ਹਾ ਕਰਨ ਨਾਲ ਖੁਰਾਕੀ ਤੱਕ ਖਾਸ ਤੌੌਰ ਤੇ ਨਾਈਟ੍ਰੋੋਜਨ ਜ਼ਮੀਨ ‘ਚ ਹੀ ਹੇਠਾਂ ਜੀਰ ਜਾਂਦੇ ਹਨ ਤੇ ਬੂਟਾ ਇਨ੍ਹਾਂ ਨੂੰ ਨਹੀਂ ਲੈ ਸਕਦਾ।

ਜਿਸ ਕਰਕੇ ਫ਼ਸਲ ਦੇ ਪੀਲਾ ਪੈਣ ਦੇ ਆਸਾਰ ਵਧਦੇ ਹਨ, ਦੂਸਰਾ ਜ਼ਿਆਦਾ ਪਾਣੀ ਦੇਣ ਨਾਲ ਖੇਤ ‘ਚ ਨਦੀਨਾਂ ਦੀ ਸਮੱਸਿਆ ਵੀ ਵਧਦੀ ਹੈ ਤੇ ਬਿਮਾਰੀਆਂ ਦੀ ਹਮਲਾ ਵਧ ਸਕਦਾ ਹੈ। ਇਸ ਤੋੋਂ ਇਲਾਵਾ ਸਿੱਧੀ ਬਿਜਾਈ ਵਾਲੇ ਖੇਤ ‘ਚ ਤਰੇੜਾਂ ਨਹੀਂ ਫਟਦੀਆਂ ਕਿਉਕਿ ਅਸੀਂ ਕੱਦੂ ਵਾਲੇ ਖੇਤ ਨੂੰ ਲੋੋੜ ਅਨੁਸਾਰ ਪਾਣੀ ਦੇਣ ਨਾਲ ਫ਼ਸਲ ਨੂੰ ਫਾਇਦਾ ਹੋੋਵੇਗਾ, ਖਰਚਾ ਵੀ ਘੱਟ ਹੋੋਵੇਗਾ ਤੇ ਧਰਤੀ ਹੇਠਲਾ ਪਾਣੀ ਦੀ ਵੀ ਬਚਤ ਹੋੋਵੇਗੀ ਜੋੋ ਕਿ ਸਮੇਂ ਦੀ ਲੋੜ ਹੈ। ਇਸ ਤੋੋਂ ਇਲਾਵਾ ਮੁੱਖ ਖੇਤੀਬਾੜੀ ਅਫ਼ਸਰ ਦੁਆਰਾ ਜਗਸੀਰ ਸਿੰਘ ਤੇ ਕੌੌਰ ਸਿੰਘ ਪਿੰਡ ਕੋੋਠੇ ਗੋਬਿੰਦਪੁਰ ਦੇ ਖੇਤਾਂ ਦਾ ਵੀ ਦੌਰਾ ਕੀਤਾ।

ਜਿੱਥੇ ਕਿਸਾਨ ਨੇ 5.5 ਏਕੜ ‘ਚ ਝੋੋਨੇ ਦੀ ਸਿੱਧੀ ਬਿਜਾਈ ਕੀਤੀ ਹੈ, ਇਸ ਕਿਸਾਨ ਦੀ ਫ਼ਸਲ ਪੀਲੀ ਪਈ ਹੈ, ਅਫ਼ਸਰ ਵੱਲੋੋਂ ਕਿਸਾਨ ਨੂੰ ਹੋਸਲਾ ਅਫ਼ਜ਼ਾਈ ਕੀਤੀ ਤੇ ਇਸ ਦਾ ਹੱਲ ਦੱਸਿਆ ਗਿਆ, ਉਨ੍ਹਾ ਭਰੋੋਸਾ ਦਵਾਇਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਉਸ ਦੇ ਨਾਲ ਖੜ੍ਹਾ ਹੈ ਤੇ ਉਸ ਦਾ ਸਿੱਧੀ ਬਿਜਾਈ ਵਾਲੇ ਝੋੋਨਾ ਕਾਮਯਾਬ ਕੀਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਕਿਸਾਨਾਂ ਨੇ ਪਹਿਲੀ ਵਾਰ ਝੋੋਨੇ ਦੀ ਸਿੱਧੀ ਬਿਜਾਈ ਕੀਤੀ ਹੈ, ਉਹ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ / ਕਰਮਚਾਰੀਆਂ ਨਾਲ ਰਾਬਤਾ ਬਣਾ ਕੇ ਰੱਖਣ ਤੇ ਜ਼ਰੂਰਤ ਪੈਣ ‘ਤੇ ਸਲਾਹ ਲੈਣ ਲਈ ਉਨਾਂ ਨਾਲ ਸੰਪਰਕ ਕਰਨ, ਵਿਭਾਗ ਹਮੇਸ਼ਾ ਕਿਸਾਨਾਂ ਦੀ ਸੇਵਾ ਲਈ ਪੱਬਾਂ ਭਾਰ ਖੜ੍ਹਾ ਹੈ।