ਬੁੱਚੜਾਂ ਨੂੰ ਬੱਸ ਆਪਣੀ ਹੀ ਬੋਟੀ ਦੀ ।
ਮਨੁੱਖਤਾ ‘ਤੇ ਭੀੜ,ਸਾਂਝੀ ਹੈ ਪੀੜ
ਸਿਆਸਤ ਨਾ ਐਵੇਂ ਹਰ ਥਾਂ ਹੀ ਘੋਟੀ ਦੀ।
ਕਿਸੇ ਦਾ ਸਹਾਰਾ,ਕਿਤੇ ਹੈ ਇਸ਼ਾਰਾ
ਵਰਤੋਂ ਹੈ ਵੱਖ ਵੱਖ ਇਕੋ ਹੀ ਸੋਟੀ ਦੀ ।
ਇਹ ਕੇਹੀ ਬਿਮਾਰੀ,ਮੱਤ ਸਭ ਦੀ ਹੈ ਮਾਰੀ
ਪਹਿਚਾਣ ਨਾ ਕੋਈ ਖਰੀ ਤੇ ਖੋਟੀ ਦੀ ।
ਬੜਾ ਮਘਿਆ ਬਾਜ਼ਾਰ ,ਨਾ ਜਾਵੀਂ ਤੂੰ ਬਾਹਰ
ਕਰ ਲੈ ਉਡੀਕ ਤੂੰ ਕਿਸੇ ਬਦਲੋਟੀ ਦੀ।
ਕੁਦਰਤ ਅਪਾਰ ,ਜਾਣਾ ਤੂੰ ਹਾਰ
ਖੇਡ ਨਾ ਬਾਜ਼ੀ ਸ਼ਤਰੰਜ ਦੀ ਗੋਟੀ ਦੀ ।
ਹੈ ਜਗਤ ਜਲੰਦਾ ,ਰਹਿ ਬਣਕੇ ਤੂੰ ਬੰਦਾ
ਗੱਲਾਂ ‘ਚੋਂ ਗੱਲ ਇਕੋ ਹੈ ਚੋਟੀ ਦੀ ।
ਰਘੁਵੀਰ ਸਿੰਘ ਕਲੋਆ
98550-24495