ਕੈਥਲ: ਸਿਰਫ ਜ਼ਰੂਰੀ ਸੇਵਾਵਾਂ ਹੀ ਦੇਸ਼ ਵਿਆਪੀ ਲੌਕਡਾਊਨ ਦੌਰਾਨ ਖੁੱਲ੍ਹੀਆਂ ਹਨ। ਹਰ ਤਰ੍ਹਾਂ ਦੇ ਇੱਕਠ ਤੇ ਰੋਕ ਹੈ ਅਤੇ ਧਾਰਮਿਕ ਸਥਾਨ ਵੀ ਬੰਦ ਰੱਖੇ ਗਏ ਹਨ। ਹਰ ਤਰ੍ਹਾਂ ਦੇ ਪੂਜਾ-ਪਾਠ ਤੇ ਰੋਕ ਹੈ। ਪੁਲਿਸ ਇਨ੍ਹਾਂ ਸਾਰੇ ਨਿਯਮਾਂ ਤੇ ਸਖਤੀ ਨਾਲ ਪਾਲਣ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਪਰ ਇੰਝ ਲੱਗਦਾ ਹੈ ਕਿ ਇਹ ਨਿਯਮ ਕਾਨੂੰਨ ਸਿਰਫ ਆਮ ਬੰਦੇ ਲਈ ਹੀ ਹਨ।
ਦਰਅਸਲ, ਇਸ ਲੌਕਡਾਊਨ ਦੌਰਾਨ ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਢਾਂਡਾ ਕੈਥਲ ਦੇ ਇਕ ਸ਼ਿਵ ਮੰਦਿਰ ਵਿਖੇ ਪਾਹੁੰਚੀ ਸੀ। ਜਿੱਥੇ ਉਸਨੂੰ ਕੁਝ ਰਾਹਤ ਸਮੱਗਰੀ ਵੰਡਣੀ ਸੀ, ਪਹਿਲਾਂ ਉਸਨੇ ਮੰਦਿਰ ਵਿੱਚ ਅਰਦਾਸ ਕੀਤੀ ਅਤੇ ਸ਼ਿਵਲਿੰਗ ‘ਤੇ ਜਲਅਭਿਸ਼ੇਕ ਕੀਤਾ ਅਤੇ ਉਸ ਤੋਂ ਬਾਅਦ ਰਾਹਤ ਸਮੱਗਰੀ ਵੰਡੀ।
ਇਸੇ ਤੇ ਸਵਾਲ ਇਹ ਉੱਠਦਾ ਹੈ ਕਿ ਸਾਰੇ ਨਿਯਮ ਕਾਨੂੰਨ ਸਿਰਫ ਆਮ ਬੰਦੇ ਲਈ ਹਨ। ਇਹਨਾਂ ਵੱਡੇ ਵੱਡੇ ਮੰਤਰੀਆਂ ਲਈ ਇਹ ਸਭ ਦਿਸ਼ਾ ਨਿਰਦੇਸ਼ ਕੁੱਝ ਨਹੀਂ। ਇਹ ਵੀਡੀਓ ਕੱਲ੍ਹ ਦੀ ਹੈ ਅਤੇ ਢਾਂਡਾ ਖੁਦ ਬਿਆਨ ਵੀ ਦੇ ਰਹੀ ਹੈ ਕਿ ਉਸਨੇ ਮੰਦਿਰ ‘ਚ ਪਹਿਲਾ ਪੂਜਾ ਅਰਚਨਾ ਕੀਤੀ ਅਤੇ ਫਿਰ ਰਾਹਤ ਸਮੱਗਰੀ ਵੰਡੀ।
(Thank you ABP sanjha)