ਕੁੜੀਆਂ ਪੁਰਜ਼ੇ ਨਹੀਂ ਹੁੰਦੀਆਂ

226

ਕੁੜੀਆਂ ਨੂੰ,
ਪੁਰਜ਼ੇ ਤੇ ਪਟੋਲੇ ਕਹਿਣ ਵਾਲਿਓ!

ਇਹ ਪਟੋਲੇ ਨਹੀਂ,
ਇਹ ਤਾਂ ਗੁੱਡੀਆਂ ਨੇ
ਪਟੋਲੇ ਤਾਂ ਸ਼ਿੰਗਾਰ ਬਣਦੇ ਨੇ
ਇਨ੍ਹਾਂ ਗੁੱਡੀਆਂ ਦਾ।

ਕੁੜੀਆਂ ਪੁਰਜ਼ੇ ਤਾਂ ਹਨ,
ਪਰ ਤੁਹਾਡੀ ਗੰਦੀ ਸੋਚ ਵਾਲੇ ਨਹੀਂ
ਇਹ ਪੁਰਜ਼ੇ  ਹਨ,
ਸਮਾਜ ਦੀ  ਮਸ਼ੀਨਰੀ ਦੇ
ਜਿਸ ਤੋਂ ਬਗੈਰ ਅਸੰਭਵ ਹੈ, ਸਾਡੀ ਹੋਂਦ

ਇਨ੍ਹਾਂ ਨੂੰ” ਟੋਟਾ” ਜਾਂ ਕੁਝ ਹੋਰ ਕਹਿਣਾ
ਸ਼ਾਇਦ ਵਾਧਾ ਕਰਦਾ ਹੋਵੇ
ਤੁਹਾਡੀ ਖੁਸ਼ੀ ਵਿੱਚ

ਕੁਝ ਗਾਉਣ ਵਾਲਿਆਂ ਨੇ ਵੀ
ਇਹ ਗਾ-ਗਾ ਕੇ
ਲਾ ਲਏ ਹੋਣਗੇ
ਕਾਰਾਂ ਤੇ ਧਨ ਦੇ ਅੰਬਾਰ

ਪਰ ਇਹਨਾਂ  ਸ਼ਬਦਾਂ ਕਰਕੇ
ਹਟਾ ਲਿਆ ਗਿਆ ਹੈ
ਜਿੰਨ੍ਹਾਂ ਬੱਚੀਆਂ ਨੂੰ
ਸਕੂਲਾਂ ਕਾਲਜਾਂ’ਚੋ

ਜਾਂ ਮਾਰ ਦਿੱਤਾ ਗਿਆ ਹੈ
ਜਨਮ ਤੋਂ ਵੀ ਪਹਿਲਾਂ
ਜਾਂ ਫਿਰ ਹੁੰਦੀਆਂ ਨੇ
ਮਨਚਲਿਆਂ ਦੀਆਂ ਟਿੱਪਣੀ ਦਾ ਸ਼ਿਕਾਰ

ਤੇ
ਤੁਹਾਡੀਆਂ ਇਨ੍ਹਾਂ ਗੱਲਾਂ ਕਰਕੇ
ਜਿਹੜਾ ਘਾਟਾ ਪਿਆ ਹੈ
ਉਨ੍ਹਾਂ ਦੇ ਮਾਣ ਨੂੰ
ਇਨ੍ਹਾਂ ਦੇ ਸਨਮਾਨ ਨੂੰ
ਉਹ “ਘਾਟਾ”
ਕਦੇ ਵੀ ਪੂਰਾ ਨਹੀਂ ਹੋ ਸਕਦਾ।

ਨਾਚੀਜ਼ ਸੁਰਿੰਦਰ ਸੱਚਦੇਵਾ
9501523300