ਕੇਂਦਰ ਸਰਕਾਰ ਨੇ ਅਰੋਗਿਆ ਸੇਤੂ ਐਪ ਤੋਂ ਹਟਾਈ ਈ.ਫਾਰਮੇਸੀ ਕੰਪਨੀਆਂ ਦੀ ਇਸ਼ਤਿਹਾਰਬਾਜੀ

201

ਸਵਿੰਦਰ ਕੌਰ, ਚੰਡੀਗੜ-

ਦੇਸ਼ ਭਰ ਦੇ 8.50 ਲੱਖ ਕੈਮਿਸਟਾਂ ਦੇ ਵਿਰੋਧ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਅਰੋਗਿਆ ਸੇਤੂ ਐਪ ਤੋਂ ਆਨਲਾਈਨ ਦਵਾਈਆਂ ਵੇਚਣ ਵਾਲੀਆਂ ਕੰਪਨੀਆਂ ਦੀ ਇਸ਼ਤਿਹਾਰਬਾਜ਼ੀ ਨੂੰ ਹਟਾ ਲਿਆ। ਦੱਸਣਾ ਬਣਦਾ ਹੈ ਕਿ ਮੋਦੀ ਸਰਕਾਰ ਦੇ ਵਲੋਂ ਪਿਛਲੇ ਦਿਨੀਂ ਅਰੋਗਿਆ ਸੇਤੂ ਐਪ ‘ਤੇ ਈ. ਫਾਰਮੇਸੀ ਕੰਪਨੀਆਂ ਦੀ ਇਸ਼ਤਿਹਾਰਬਾਜੀ ਕੀਤੀ ਸੀ।

ਜਿਸ ਦਾ ਵਿਰੋਧ ਪੂਰੇ ਭਾਰਤ ਦੇ ਵਿਚ ਕਰੀਬ ਸਾਢੇ ਅੱਠ ਲੱਖ ਕੈਮਿਸਟਾਂ ਦੇ ਵਲੋਂ ਕੀਤਾ ਗਿਆ ਸੀ। ਕੈਮਿਸਟਾਂ ਦੇ ਵਲੋਂ ਕੀਤੇ ਗਏ ਵਿਰੋਧ ਨੂੰ ਦੇਖਦਿਆ ਹੋਇਆ ਹੁਣ ਕੇਂਦਰ ਦੀ ਮੋਦੀ ਸਰਕਾਰ ਦੇ ਵਲੋਂ ਅਰੋਗਿਆ ਸੇਤੂ ਐਪ ਤੋਂ ਈ. ਫਾਰਮੇਸੀ ਕੰਪਨੀਆਂ ਦੀ ਇਸ਼ਤਿਹਾਰਬਾਜੀ ਨੂੰ ਹਟਾ ਦਿੱਤਾ ਗਿਆ ਹੈ।

ਦੱਸ ਦਈਏ ਕਿ ਸਰਕਾਰ ਦੇ ਵਲੋਂ ਹਮੇਸ਼ਾਂ ਹੀ ਨਿੱਜੀ ਕੰਪਨੀਆਂ ਨੂੰ ਫਾਇੰਦਾ ਪਹੁੰਚਾਉਣ ਜਿਹੇ ਸਮੇਂ ਸਮੇਂ ‘ਤੇ ਕਾਰਨਾਮੇ ਕੀਤੇ ਜਾਂਦੇ ਰਹੇ ਹਨ, ਜਿਸ ਦਾ ਵਿਰੋਧ ਵੀ ਹੋ ਰਿਹਾ ਹੈ।