ਨਵੀਂ ਦਿੱਲੀ:
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਰਾਜਧਾਨੀ ਵਿੱਚ ਮਹਾਂਮਾਰੀ ਨਾਲ ਨਜਿੱਠਣ ਲਈ ਪੂਰੇ ਪ੍ਰਬੰਧ ਹਨ। ਉਨ੍ਹਾਂ ਦੱਸਿਆ ਕਿ 5 ਜੂਨ ਤੱਕ ਕੋਰੋਨਾ ਦੇ ਮਰੀਜ਼ਾਂ ਲਈ 9500 ਬਿਸਤਰੇ ਤਿਆਰ ਹੋ ਜਾਣਗੇ।
ਕੇਜਰੀਵਾਲ ਨੇ ਕਿਹਾ ਕਿ
” ਦਿੱਲੀ ਵਿਚ ਕੋਰੋਨਾ ਦੇ ਕੁੱਲ 17386 ਮਾਮਲੇ ਦਰਜ ਹਨ। ਉਸ ਵਿਚੋਂ 7846 ਵਿਅਕਤੀ ਠੀਕ ਹੋ ਚੁੱਕੇ ਹਨ, 9142 ਲੋਕ ਅਜੇ ਵੀ ਬਿਮਾਰ ਹਨ, 398 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। 15 ਦਿਨਾਂ ‘ਚ 8,500 ਮਰੀਜ਼ਾਂ ‘ਚ ਵਾਧਾ ਹੋਇਆ ਹੈ ਪਰ ਹਸਪਤਾਲਾਂ ‘ਚ ਸਿਰਫ 500 ਮਰੀਜ਼ ਦਾਖਲ ਹਨ। ਬਹੁਤੇ ਲੋਕਾਂ ਦੇ ਹਲਕੇ ਲੱਛਣ ਹੁੰਦੇ ਹਨ ਅਤੇ ਘਰ ‘ਚ ਠੀਕ ਹੋ ਜਾਂਦੇ ਹਨ। ਘਬਰਾਉਣ ਦੀ ਜ਼ਰੂਰਤ ਨਹੀਂ ਹੈ। “
ਉਨ੍ਹਾਂ ਕਿਹਾ ਕਿ ਅਸੀਂ ਇੱਕ ਐਪ ਲਾਂਚ ਕਰ ਰਹੇ ਹਾਂ, ਤਾਂ ਜੋ ਸਾਰੇ ਲੋਕਾਂ ਨੂੰ ਜਾਣਕਾਰੀ ਮਿਲੇਗੀ ਕਿ ਕੋਰੋਨਾ ਨਾਲ ਸਬੰਧਤ ਕਿਹੜੇ ਹਸਪਤਾਲਾਂ ਵਿੱਚ ਕਿੰਨੇ ਬਿਸਤਰੇ ਹਨ ਤਾਂ ਕਿ ਕਿਸੇ ਨੂੰ ਵੀ ਪ੍ਰੇਸ਼ਾਨੀ ਨਾ ਹੋਵੇ।”