ਕੈਨੇਡਾ ‘ਚ ਫਸੇ ਭਾਰਤੀ ਮੂਲ ਦੇ ਲੋਕ ਤਿੰਨ ਗੁਣਾਂ ਵਧੇਰੇ ਪੈਸੇ ਖ਼ਰਚ ਕੇ ਵਤਨ ਪਰਤੇ

248

ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਦੇ ਬਚਾਅ ਲਈ ਦੇਸ਼ ‘ਚ ਤਾਲਾਬੰਦੀ ਹੋਣ ਕਾਰਨ ਵਿਦੇਸ਼ਾਂ ‘ਚ ਵਸੇ ਭਾਰਤੀ ਮੂਲ ਦੇ ਲੋਕਾਂ ਨੂੰ ਵਾਪਸ ਲਿਆਉਣ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਪ੍ਰਕਿਰਿਆ ਤਹਿਤ ਟਿਕਟਾਂ ਦੇ ਤਿੰਨ ਗੁਣਾਂ ਵੱਧ ਪੈਸੇ ਖ਼ਰਚਕੇ ਭਾਰਤੀ ਮੂਲ ਦੇ ਲੋਕ ਕੈਨੇਡਾ ਤੋਂ ਵਾਪਸ ਵਤਨ ਪਰਤ ਆਏ ਹਨ। ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪੁੱਜੇ ਇਨ੍ਹਾਂ ਲੋਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਕਿ ਉਨ੍ਹਾਂ ਨੂੰ ਮਹਿੰਗੇ ਮੁੱਲ ਦੀਆਂ ਟਿਕਟਾਂ ਲੈ ਕੇ ਵਾਪਸ ਪਰਤਣਾ ਪਿਆ ਹੈ ਪਰ ਇੱਥੇ ਆ ਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ।

ਐੱਸ.ਡੀ.ਐਮ ਅਜਨਾਲਾ ਡਾ. ਦੀਪਕ ਭਾਟੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੈਨੇਡਾ ਤੋਂ ਵਾਪਸ ਪਰਤੇ ਇਨ੍ਹਾਂ ਸਾਰੇ ਲੋਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਕਾਂਤਵਾਸ ਕੀਤਾ ਜਾਵੇਗਾ। ਇੱਥੇ ਇਹ ਵੀ ਦੱਸ ਦੇਈਏ ਕਿ ਬੀਤੀ ਰਾਤ ਮਲੇਸ਼ੀਆ ਤੋਂ ਆਈ ਵਿਸ਼ੇਸ਼ ਉਡਾਣ ਰਾਹੀਂ ਕੁੱਝ ਲੋਕ ਵਾਪਸ ਵਤਨ ਪਰਤੇ ਸਨ ਜਿਨ੍ਹਾਂ ਨੂੰ ਵੀ ਇਕਾਂਤਵਾਸ ਕੀਤਾ ਗਿਆ ਹੈ।