ਕੈਪਟਨ ਸਰਕਾਰ ਤੁਰੀ ਬਾਦਲਾਂ ਦੇ ਰਾਹ ਤੇ

377

ਬਾਦਲ ਪਿਓ ਪੁੱਤ ਨੇ ਹਮੇਸ਼ਾਂ ਹੀ ਡੇਰਾਵਾਦ ਦੇ ਹੱਕ ਵਿਚ ਰਿਹਾ ਹੈ, ਕਿਉਂਕਿ ਬਾਦਲਾਂ ਨੂੰ ਲੱਗਦਾ ਸੀ ਕਿ ਡੇਰੇਦਾਰਾਂ ਨਾਲ ਬਣਾ ਕੇ ਰੱਖਣ ਦਾ ਫਾਇਦਾ “ਇਹ ਹੈ ਕਿ ਵੋਟਾਂ ਪੱਕੀਆਂ ਹੋ ਜਾਂਦੀਆਂ ਹਨ”। ਬਾਦਲਾਂ ਦੀ ਇਸ ਸੋਚ ਤੇ ਪਹਿਰਾ ਦੇਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵੀ ਹੁਣ ਬਾਦਲਾਂ ਦੇ ਰਾਹ ਤੇ ਚੱਲ ਪਏ ਹਨ। ਹਜੂਰ ਸਾਹਿਬ ਤੋਂ ਆਈ ਸੰਗਤ ਨੂੰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਮ੍ਰਿਤਸਰ ਵਿਚਲੀਆਂ ਸਰਾਵਾਂ ਨੂੰ ਇਕਾਤਵਾਂਸ ਕੇਦਰ ਬਨਾਏ ਜਾਣ ਦੀ ਜਦੋਂ ਸਹਿਮਤੀ ਦੇ ਚੁਕੀ ਹੈ, ਤਾਂ ਫਿਰ ਕੀ ਲੋੜ ਪੈ ਗਈ ਹੈ, ਕਿ ਕੈਪਟਨ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਹਜੂਰ ਸਾਹਿਬ ਤੋਂ ਆਈ ਸੰਗਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਰਾਵਾਂ ਵਿਚ ਠਹਿਰਾਉਣ ਦੀ ਬਿਜਾਏ, ਪੰਜਾਬ ਦੇ ਅੰਦਰ ਬਣੇ ਵੱਖ ਵੱਖ ਡੇਰਿਆਂ ਵਿਚ ਠਹਿਰਾਇਆ ਜਾ ਰਿਹਾ ਹੈ। ਇਸ ਕਾਰਨ ਸਿੱਖ ਸੰਗਤ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਸਾਡਾ ਮੰਨਣਾ ਹੈ ਕਿ ਜਿਸ ਪ੍ਰਕਾਰ ਬਾਦਲ ਦਲ ਡੇਰੇਦਾਰਾਂ ਦੇ ਨਾਲ ਮਿਲ “ਵੋਟਾਂ ਬਟੋਰ” ਕੇ ਆਪਣੀ ਸਰਕਾਰ ਬਨਾਉਦਾ ਰਿਹਾ ਹੈ, ਆਉਣ ਵਾਲੇ ਸਮੇਂ ਵਿੱਚ ਕੈਪਟਨ ਵੀ ਏਹੀ ਕੁਝ ਕਰੇਗਾ। ਵੇਖਿਆ ਜਾਵੇ ਤਾਂ ਇਨ੍ਹਾਂ ਲੀਡਰਾਂ ਨੂੰ ਕਿੰਨੀ ਭੁੱਖ ਪਈ ਹੈ, ਵੋਟਾਂ ਦੀ..ਵੋਟਾਂ ਖਾਤਰ ਇਹ ਸਿਆਸਤਦਾਨ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ।

ਪ੍ਰੀਤ ਗੁਰਪ੍ਰੀਤ