ਕੋਰੋਨਾ ਅਪਡੇਟ:- ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 6088 ਮਾਮਲੇ ਆਏ ਸਾਹਮਣੇ

190

ਨਵੀਂ ਦਿੱਲੀ, 22 ਮਈ-

ਭਾਰਤ ਦੇ ਅੰਦਰ ਲਗਾਤਾਰ ਕਰੋਨਾ ਦੇ ਕੇਸ ਵੱਧਦੇ ਜਾ ਰਹੇ ਹਨ। ਕਰੋਨਾ ਸਬੰਧੀ ਭਾਰਤ ਵਿਚ ਕੀ ਹਲਾਤ ਹਨ ਅਤੇ ਕਿੰਨੇ ਕੇਸ ਹੁਣ ਤੱਕ ਸਾਹਮਣੇ ਆ ਚੁੱਕੇ ਹਨ, ਇਸ ਤੋਂ ਇਲਾਵਾ ਪੁਲਿਸ ਕੀ ਕਰ ਰਹੀ ਹੈ ਅਤੇ ਰੇਲਵੇ ਦੁਆਰਾ ਕਿਹੜੀ ਸੇਵਾ ਸ਼ੁਰੂ ਕੀਤੀ ਗਈ ਹੈ।
ਹੇਠਾਂ ਪੜ੍ਹੋ….

1, ਦੇਸ਼ ਭਰ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਵਾਇਰਸ ਨਾਲ ਸੰਬੰਧਿਤ 6088 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 148 ਲੋਕਾਂ ਦੀ ਮੌਤ ਹੋਈ ਹੈ। ਦੇਸ਼ ‘ਚ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 1,18,447 ਹੋ ਗਈ ਹੈ।

2, ਦੁਨੀਆ ਭਰ ‘ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਮਹਾਰਾਸ਼ਟਰ ‘ਚ ਪਿਛਲੇ 48 ਘੰਟਿਆਂ ਦੌਰਾਨ 278 ਪੁਲਿਸ ਮੁਲਾਜ਼ਮਾਂ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ।

3, ਡੀ.ਐੱਸ.ਪੀ ਬਲਾਚੌਰ ਜਤਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਟ੍ਰੈਫਿਕ ਪੁਲਿਸ ਬਲਾਚੌਰ ਦੇ ਐੱਸ.ਆਈ ਹਰਬੰਸ ਸਿੰਘ ਵੱਲੋਂ ਬਿਨਾਂ ਮਾਸਕ ਪਾ ਕੇ ਦੋਪਹੀਆ ਵਾਹਨ ਚਲਾਉਣ ਵਾਲਿਆਂ ਦੇ ਚਲਾਨ ਕੱਟੇ। ਇਸ ਮੌਕੇ ਉਨ੍ਹਾਂ ਨਾਲ ਮੱਖਣ ਸਿੰਘ ਅਤੇ ਹੋਰ ਮੁਲਾਜ਼ਮ ਹਾਜ਼ਰ ਸਨ।

4, ਅੱਜ ਤੋਂ ਰੇਲਵੇ ਸਟੇਸ਼ਨਾਂ ‘ਤੇ ਕਾਊਂਟਰਾਂ ਤੋਂ ਟਿਕਟ ਬੂਕਿੰਗ ਸ਼ੁਰੂ ਹੋਵੇਗੀ। ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਰਿਜ਼ਰਵੇਸ਼ਨ ਸੈਂਟਰ ਤੋਂ ਬਾਹਰ ਹੁਣ ਤੋਂ ਹੀ ਲੋਕ ਲਾਈਨਾਂ ‘ਚ ਖੜੇ ਹੋ ਗਏ ਹਨ।