ਕੋਰੋਨਾ ਦਾ ਕਹਿਰ: ਦੁਨੀਆ ਭਰ ‘ਚ 24 ਘੰਟਿਆਂ ‘ਚ 90 ਹਜ਼ਾਰ ਨਵੇਂ ਮਰੀਜ਼, 3 ਹਜ਼ਾਰ ਮੌਤਾਂ

332

Coronavirus: ਕੋਰੋਨਾਵਾਇਰਸ ਪੂਰੀ ਦੁਨੀਆ ਵਿੱਚ ਫੈਲ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ, ਦੁਨੀਆ ਦੇ 213 ਦੇਸ਼ਾਂ ਵਿੱਚ 90,128 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ 3,096 ਦਾ ਵਾਧਾ ਹੋਇਆ ਹੈ। ਜਦਕਿ ਇਸ ਤੋਂ ਇਕ ਦਿਨ ਪਹਿਲਾਂ 2,826 ਲੋਕਾਂ ਦੀ ਮੌਤ ਹੋ ਗਈ ਸੀ।

ਵਰਲਡਮੀਟਰ ਅਨੁਸਾਰ ਹੁਣ ਤੱਕ 55 ਲੱਖ ਤੋਂ ਵੱਧ ਲੋਕ ਦੁਨੀਆ ਭਰ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ ਹਨ। ਇਨ੍ਹਾਂ ਵਿਚੋਂ 3 ਲੱਖ 47 ਹਜ਼ਾਰ 613 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

ਇਸ ਦੇ ਨਾਲ ਹੀ 23 ਲੱਖ 61 ਹਜ਼ਾਰ 092 ਲੋਕ ਵੀ ਇਨਫੈਕਸ਼ਨ ਮੁਕਤ ਹੋ ਗਏ ਹਨ। ਦੁਨੀਆ ਦੇ ਲਗਭਗ 74 ਪ੍ਰਤੀਸ਼ਤ ਕੇਸ ਸਿਰਫ 12 ਦੇਸ਼ਾਂ ਵਿਚੋਂ ਆਏ ਹਨ। ਇਨ੍ਹਾਂ ਦੇਸ਼ਾਂ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 41 ਲੱਖ ਹੈ।

ਦੁਨੀਆਂ ‘ਚ ਕਿੰਨੇ ਕੇਸ, ਕਿੰਨੀਆਂ ਮੌਤਾਂ?

ਦੁਨੀਆ ਦੇ ਕੁੱਲ ਕੇਸਾਂ ‘ਚੋਂ ਇਕ ਤਿਹਾਈ ਕੇਸ ਅਮਰੀਕਾ ‘ਚ ਸਾਹਮਣੇ ਆਏ ਹਨ ਅਤੇ ਮੌਤਾਂ ਦਾ ਇਕ ਤਿਹਾਈ ਹਿੱਸਾ ਵੀ ਅਮਰੀਕਾ ‘ਚ ਹੈ। ਕੋਰੋਨਾ ਨਾਲ ਯੂ ਕੇ ‘ਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਕੁੱਲ 36,914 ਮੌਤਾਂ ਦੇ ਨਾਲ 261,184 ਲੋਕ ਵਾਇਰਸ ਨਾਲ ਸੰਕਰਮਿਤ ਹੋਏ ਹਨ। ਜਦਕਿ ਯੂਕੇ ਵਿੱਚ ਮਰੀਜ਼ਾਂ ਦੀ ਗਿਣਤੀ ਰੂਸ, ਸਪੇਨ ਅਤੇ ਬ੍ਰਾਜ਼ੀਲ ਨਾਲੋਂ ਘੱਟ ਹੈ। ਇਸ ਤੋਂ ਬਾਅਦ ਇਟਲੀ, ਫਰਾਂਸ, ਜਰਮਨੀ, ਤੁਰਕੀ, ਈਰਾਨ, ਭਾਰਤ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ।

• ਅਮਰੀਕਾ: ਕੇਸ – 1,706,226, ਮੌਤਾਂ – 99,805

• ਬ੍ਰਾਜ਼ੀਲ: ਕੇਸ – 376,669, ਮੌਤਾਂ – 23,522

• ਰੂਸ: ਕੇਸ – 353,427, ਮੌਤਾਂ – 3,633

• ਸਪੇਨ: ਕੇਸ – 282,480, ਮੌਤਾਂ – 26,837

• ਯੂਕੇ: ਕੇਸ – 261,184, ਮੌਤਾਂ – 36,914

• ਇਟਲੀ: ਕੇਸ – 230,158, ਮੌਤਾਂ – 32,877

• ਫਰਾਂਸ: ਕੇਸ – 182,942, ਮੌਤਾਂ – 28,432

• ਜਰਮਨੀ: ਕੇਸ – 180,789, ਮੌਤਾਂ – 8,428

• ਤੁਰਕੀ: ਕੇਸ – 157,814, ਮੌਤਾਂ – 4,369

• ਈਰਾਨ: ਕੇਸ – 137,724, ਮੌਤ – 7,451