ਕੋਰੋਨਾ ਦਾ ਕਹਿਰ: ਸਟੇਟ ਬੈਂਕ ਦਾ ਗਾਹਕਾਂ ਨੂੰ ਵੱਡਾ ਝਟਕਾ

649

ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ (SBI) ਨੇ ਬੁੱਧਵਾਰ ਨੂੰ ਸਾਰੇ ਪੀਰੀਅਡਜ਼ ਦੀ ਫਿਕਸਡ ਡਿਪਾਜ਼ਿਟ (fixed deposit) ‘ਤੇ ਵਿਆਜ ਦਰ (interest rates) ‘ਚ 0.40% ਦੀ ਕਮੀ ਦਾ ਐਲਾਨ ਕੀਤਾ। ਬੈਂਕ ਨੇ ਇੱਕ ਮਹੀਨੇ ਵਿਚ ਦੂਜੀ ਵਾਰ ਟਰਮ ਡਿਪਾਜ਼ਿਟ ‘ਤੇ ਵਿਆਜ ਦਰ ਘਟਾਈ ਹੈ। ਐਸਬੀਆਈ ਨੇ ਆਪਣੀ ਵੈੱਬਸਾਈਟ ‘ਤੇ ਕਿਹਾ ਹੈ ਕਿ ਐਫਡੀ ‘ਤੇ ਵਿਆਜ ਦਰ ਵਿੱਚ ਇਹ ਬਦਲਾਅ 27 ਮਈ ਤੋਂ ਲਾਗੂ ਹੋ ਗਏ ਹਨ।

ਸਟੇਟ ਬੈਂਕ ਨੇ ਬਲਕ ਡਿਪੋਜ਼ਿਟ ਰਕਮ (ਦੋ ਕਰੋੜ ਰੁਪਏ ਤੋਂ ਵੱਧ) ‘ਤੇ ਵੀ ਵਿਆਜ ਦਰ ਵਿਚ 0.50% ਦੀ ਕਟੌਤੀ ਕੀਤੀ ਹੈ। ਬੈਂਕ ਬਲਕ ਡਿਪੋਜ਼ਿਟ ਰਕਮ ‘ਤੇ ਆਮ ਜਮ੍ਹਾਕਰਤਾਵਾਂ ਨੂੰ ਤਿੰਨ ਪ੍ਰਤੀਸ਼ਤ ਦੀ ਦਰ ‘ਤੇ ਵਿਆਜ ਅਦਾ ਕਰੇਗਾ। ਦਰਾਂ ਵਿੱਚ ਇਹ ਬਦਲਾਅ ਵੀ ਬੁੱਧਵਾਰ ਤੋਂ ਲਾਗੂ ਹੋ ਗਏ ਹਨ।

ਇਸ ਤਾਜ਼ਾ ਸੋਧ ਤੋਂ ਬਾਅਦ, ਐਸਬੀਆਈ ਨੂੰ ਹੁਣ 7 ਦਿਨਾਂ ਤੋਂ 45 ਦਿਨਾਂ ਦੀ ਐਫਡੀ ‘ਤੇ 2.9% ਦਾ ਵਿਆਜ ਮਿਲੇਗਾ। ਜਦਕਿ 46 ਦਿਨਾਂ ਤੋਂ 179 ਦਿਨਾਂ ਦੀ ਮਿਆਦ ਦੇ ਜਮ੍ਹਾਂ ਹੋਣ ‘ਤੇ ਬੈਂਕ 3.9% ਦੀ ਦਰ ਨਾਲ ਵਿਆਜ ਅਦਾ ਕਰੇਗਾ। ਇਸ ਦੇ ਨਾਲ ਹੀ 180 ਤੋਂ ਵੱਧ ਤੇ ਇੱਕ ਸਾਲ ਤੋਂ ਘੱਟ ਦੀ ਐਫਡੀ ਨੂੰ ਹੁਣ 4.4 ਪ੍ਰਤੀਸ਼ਤ ਦੀ ਦਰ ‘ਤੇ ਵਿਆਜ ਮਿਲੇਗਾ।

ਇਸ ਦੇ ਨਾਲ ਹੀ ਬੈਂਕ ਇੱਕ ਸਾਲ ਤੋਂ ਤਿੰਨ ਸਾਲਾਂ ਦੀ ਐਫਡੀ ‘ਤੇ 5.1 ਪ੍ਰਤੀਸ਼ਤ ਦੀ ਦਰ ‘ਤੇ ਵਿਆਜ ਅਦਾ ਕਰ ਰਿਹਾ ਹੈ। ਐਸਬੀਆਈ ਤਿੰਨ ਸਾਲਾਂ ਤੋਂ ਪੰਜ ਸਾਲਾਂ ਦੀ ਐਫਡੀਜ਼ ‘ਤੇ 5.3% ਦੀ ਦਰ ਨਾਲ ਵਿਆਜ ਅਦਾ ਕਰੇਗਾ। ਇਸ ਦੇ ਨਾਲ ਹੀ ਪੰਜ ਸਾਲ ਤੋਂ 10 ਸਾਲਾਂ ਦੀ ਐਫਡੀਜ਼ ਨੂੰ 5.4 ਪ੍ਰਤੀਸ਼ਤ ਦੀ ਦਰ ਨਾਲ ਵਿਆਜ ਮਿਲੇਗਾ।

ਦੋ ਕਰੋੜ ਰੁਪਏ ਤੋਂ ਘੱਟ Fixed Deposit ਦੀ ਜਮ੍ਹਾਂ ਰਕਮ ‘ਤੇ ਆਮ ਜਮਾਕਰਤਾਵਾਂ (ਬਜ਼ੁਰਗ ਨਾਗਰਿਕਾਂ ਨੂੰ ਛੱਡ ਕੇ) ਨੂੰ ਬੈਂਕ 27 ਮਈ ਤੋਂ ਇਸ ਦਰ ‘ਤੇ ਵਿਆਜ ਅਦਾ ਕਰੇਗਾ:

7 ਦਿਨ ਤੋਂ 45 ਦਿਨ – 2.9%

46 ਦਿਨ ਤੋਂ 179 ਦਿਨ – 3.9%

180 ਦਿਨ ਤੋਂ ਇਕ ਸਾਲ – 4.4%

1 ਸਾਲ ਤੋਂ ਤਿੰਨ ਸਾਲ – 5.1%

3 ਸਾਲ ਤੋਂ 5 ਸਾਲ – 5.3%

ਪੰਜ ਸਾਲ ਤੋਂ 10 ਸਾਲ – 5.4%

ਉਧਰ ਬੈਂਕ ਬਜ਼ੁਰਗ ਨਾਗਰਿਕਾਂ ਨੂੰ 0.50 ਪ੍ਰਤੀਸ਼ਤ ਵਧੇਰੇ ਵਿਆਜ ਅਦਾ ਕਰਦਾ ਹੈ। ਹਾਲਾਂਕਿ, ਬਜ਼ੁਰਗ ਨਾਗਰਿਕਾਂ ਲਈ ਬੈਂਕ ਪੰਜ ਸਾਲਾਂ ਤੋਂ ਦਸ ਸਾਲਾਂ ਦੀ ਐਫਡੀ ‘ਤੇ 6.20 ਪ੍ਰਤੀਸ਼ਤ ਦੀ ਦਰ ‘ਤੇ ਵਿਆਜ ਅਦਾ ਕਰੇਗਾ।