ਕੋਰੋਨਾ ਦਾ ਖ਼ਾਤਮਾ ਕਰਕੇ ਹੀ ਲਵਾਂਗਾ ਸਾਹ- ਕੈਪਟਨ

192

ਸਵਿੰਦਰ ਕੌਰ, ਚੰਡੀਗੜ੍ਹ, 30 ਮਈ

ਕੋਰੋਨਾ ਵਾਇਰਸ ਦੇ ਚੱਲਦਿਆ ਪੰਜਾਬ ਦੇ ਅੰਦਰ ਪਿਛਲੇ ਕਈ ਦਿਨਾਂ ਤੋਂ ਕਰਫਿਊ ਖੁੱਲਿਆ ਹੋਇਆ ਹੈ, ਜਦੋਂਕਿ ਤਾਲਾਬੰਦੀ ਜਾਰੀ ਹੈ। ਤਾਲਾਬੰਦੀ ਦੇ ਕਾਰਨ ਹਾਲੇ ਵੀ ਲੋਕਾਂ ਨੂੰ ਕਈ ਪ੍ਰਕਾਰ ਦੀਆਂ ਪ੍ਰੇਸ਼ਾਨੀਆਂ ਆ ਰਹੀਆਂ ਹਨ। 31 ਮਈ ਨੂੰ ਭਾਰਤ ਭਰ ਦੇ ਅੰਦਰ ਤਾਲਾਬੰਦੀ ਖ਼ਤਮ ਹੋਣ ਜਾ ਰਹੀ ਹੈ ਅਤੇ ਭਲਕੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮਨ ਕੀ ਬਾਤ ਪ੍ਰੋਗਰਾਮ ਜਰੀਏ ਲੋਕਾਂ ਨੂੰ ਸੰਬੋਧਨ ਕਰਨਗੇ।

ਮੋਦੀ ਦੀ ਮਨ ਕੀ ਬਾਤ ਤੋਂ ਠੀਕ ਇਕ ਦਿਨ ਪਹਿਲੋਂ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਲਾਈਵ ਹੋ ਕੇ ਕੋਰੋਨਾ ਬਾਰੇ ਖੁੱਲ੍ਹ ਕੇ ਵਿਚਾਰ ਪੇਸ਼ ਕੀਤੇ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ ਰਾਹੀਂ ਲੋਕਾਂ ਨੂੰ ਸੰਬੋਧਨ ਨੂੰ ਕੀਤਾ ਤੇ ਉਨ੍ਹਾਂ ਦੇ ਪ੍ਰਸ਼ਨਾਂ ਦੇ ਉਤਰ ਦਿੱਤੇ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਕੋਰੋਨਾ ਦੇ ਖ਼ਾਤਮੇ ਲਈ ਜੁਰਮਾਨਿਆਂ ਵਿਚ ਵਾਧਾ ਕੀਤਾ ਗਿਆ ਹੈ ਤੇ ਇਸ ਲਈ ਲੋਕ ਮਾਸਕ ਪਾਉਣ ਤੇ ਥੁੱਕ ਨਾ ਸੁੱਟਣ। ਉਨ੍ਹਾਂ ਨੇ ਕਿਹਾ ਕਿ ਉਹ ਸੂਬੇ ਦੀ ਭਲਾਈ ਲਈ ਹੋਰ ਜੁਰਮਾਨਿਆਂ ਵਿਚ ਹੋਰ ਵੀ ਵਾਧਾ ਕਰ ਸਕਦੇ ਹਨ। ਇਸ ਲਈ ਸਾਰੇ ਨਿਯਮਾਂ ਦਾ ਸਤਿਕਾਰ ਕਰਨ। ਕੈਪਟਨ ਨੇ ਕਿਹਾ ਕਿ ਮੈਂ ਸੂਬੇ ਵਿਚ ਕੋਰੋਨਾ ਦਾ ਖ਼ਾਤਮਾ ਕਰਕੇ ਹੀ ਰਹਾਂਗਾ।