ਕੋਰੋਨਾ ਸੰਕਟ ‘ਚ ਇੱਕ ਹੋਰ ਝਟਕਾ! ਪਹਿਲੀ ਜੂਨ ਤੋਂ ਮਿਲੇਗਾ ਮਹਿੰਗਾ ਪੈਟਰੋਲ-ਡੀਜ਼ਲ

262

ਨਵੀਂ ਦਿੱਲੀ: ਕੋਰੋਨਾਵਾਇਰਸ ਸੰਕਟ ‘ਚ ਜਾਰੀ ਤਾਲਾਬੰਦੀ ਕਾਰਨ ਸਾਰੀਆਂ ਗਤੀਵਿਧੀਆਂ ਠੱਪ ਹੋ ਗਈਆਂ, ਜਿਸ ਕਾਰਨ ਰਾਜਾਂ ਨੂੰ ਵੀ ਆਪਣੇ ਮਾਲੀਏ ‘ਚ ਭਾਰੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ, ਇਸ ਦੇ ਮੱਦੇਨਜ਼ਰ ਸੂਬੇ ਹੌਲੀ-ਹੌਲੀ ਕੁਝ ਉਪਾਅ ਅਪਣਾ ਰਹੇ ਹਨ। ਉਨ੍ਹਾਂ ‘ਚੋਂ ਇੱਕ ਪੈਟਰੋਲ ਤੇ ਡੀਜ਼ਲ ‘ਤੇ ਵੈਟ ਵਧਾਉਣਾ ਹੈ।

ਹੁਣ 1 ਜੂਨ ਤੋਂ ਉੱਤਰ ਪੂਰਬੀ ਰਾਜ ਮਿਜੋਰਮ ਪੈਟਰੋਲ ਤੇ ਡੀਜ਼ਲ ‘ਤੇ ਵੈਟ ਵਧਾਉਣ ਜਾ ਰਿਹਾ ਹੈ। ਮਿਜ਼ੋਰਮ ਸਰਕਾਰ ਨੇ ਐਲਾਨ ਕੀਤਾ ਹੈ ਕਿ 1 ਜੂਨ ਤੋਂ ਪੈਟਰੋਲ ‘ਤੇ 2.5 ਫ਼ੀਸਦੀ ਤੇ ਡੀਜ਼ਲ ‘ਤੇ 5 ਫ਼ੀਸਦੀ ਦੀ ਦਰ ਨਾਲ ਵੈਟ ਵਧਾਇਆ ਜਾਵੇਗਾ। ਇਸ ਤੋਂ ਬਾਅਦ ਰਾਜ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਣਗੀਆਂ।

ਰਾਜ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਿੰਨਾ ਵਾਧਾ ਹੋਵੇਗਾ?

ਇਸ ਵੈਟ ‘ਚ ਵਾਧੇ ਤੋਂ ਬਾਅਦ ਮਿਜ਼ੋਰਮ ‘ਚ ਪੈਟਰੋਲ ਦੀ ਕੀਮਤ 66.54 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 69.87 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀਆਂ ਕੀਮਤਾਂ 60.49 ਰੁਪਏ ਤੋਂ ਵਧ ਕੇ 62 ਰੁਪਏ ਪ੍ਰਤੀ ਲੀਟਰ ਹੋ ਜਾਣਗੀਆਂ।

ਕਿਹੜੇ ਰਾਜਾਂ ਨੇ ਹੁਣ ਤੱਕ ਵੈਟ ਵਿੱਚ ਵਾਧਾ ਕੀਤਾ?

ਦਿੱਲੀ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਝਾਰਖੰਡ, ਪੱਛਮੀ ਬੰਗਾਲ, ਨਾਗਾਲੈਂਡ, ਕਰਨਾਟਕ ਤੇ ਅਸਾਮ ਤੋਂ ਇਲਾਵਾ, ਹਰਿਆਣਾ ਸਰਕਾਰ ਨੇ ਵੀ ਰਾਜ ‘ਚ ਪੈਟਰੋਲ ਤੇ ਡੀਜ਼ਲ ‘ਤੇ ਵੈਟ ਵਧਾ ਦਿੱਤਾ ਹੈ, ਜਿਸ ਕਾਰਨ ਇਨ੍ਹਾਂ ਰਾਜਾਂ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਉੜੀਸਾ ਨੇ ਹਾਲ ਹੀ ‘ਚ ਪੈਟਰੋਲ ਤੇ ਡੀਜ਼ਲ ‘ਤੇ ਵੈਟ ਵਧਾ ਦਿੱਤਾ ਹੈ।

ਕਿਵੇਂ ਜਾਣੀਏ ਆਪਣੇ ਸ਼ਹਿਰ ‘ਚ ਪੈਟਰੋਲ ਤੇ ਡੀਜ਼ਲ ਦੀ ਕੀਮਤ?

ਇੰਡੀਅਨ ਆਇਲ, ਜੋ ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਹੈ, ਤੁਹਾਨੂੰ ਪੈਟਰੋਲ ਤੇ ਡੀਜ਼ਲ ਦੀ ਕੀਮਤ ਐਸਐਮਐਸ ਰਾਹੀਂ ਭੇਜਦੀ ਹੈ। ਕੰਪਨੀ ਦੀ ਵੈੱਬਸਾਈਟ ਤੋਂ ਤੁਸੀਂ ਆਰਐਸਪੀ ਤੇ ਆਪਣੇ ਸਿਟੀ ਕੋਡ ਨੂੰ 9224992249 ਨੰਬਰ ‘ਤੇ ਭੇਜ ਸਕਦੇ ਹੋ। ਆਈਓਸੀਐਲ ਦੀ ਵੈੱਬਸਾਈਟ ‘ਤੇ ਹਰ ਸ਼ਹਿਰ ਦਾ ਵੱਖਰਾ ਕੋਡ ਹੁੰਦਾ ਹੈ, ਜੋ ਤੁਹਾਨੂੰ ਮਿਲੇਗਾ। ਇਸ ਦੇ ਦੁਆਰਾ ਤੁਸੀਂ ਆਪਣੇ ਸ਼ਹਿਰ ਦੇ ਪੰਪਾਂ ‘ਤੇ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਜਾਣ ਸਕਦੇ ਹੋ। Thankyou ABp sanjha