ਕੋਰੋਨਾ

621

ਕੋਰੋਨਾ ਆਇਆ ਕੋਰੋਨਾ ਆਇਆ
ਦਹਿਸ਼ਤ ਦਾ ਹੈ ਮਾਹੌਲ ਬਣਾਇਆ
ਧਾਰਮਿਕ ਸਥਾਨਾਂ ਨੂੰ ਜਿੰਦਰਾ ਲਾਇਆ
ਡਾਕਟਰਾਂ ਨੂੰ ਵੀ ਹੈ ਖ਼ੂਬ ਡਰਾਇਆ
ਲਾਕ ਡਾਊਨ ਤੇ ਕਰਫਿਊ ਲਾਇਆ
ਫਿਰ ਵੀ ਨਾ ਇਹ ਕਾਬੂ ਆਇਆ
ਹਰ ਮਰਿਆ ਇਸਦੇ ਖਾਤੇ ਪਾਇਆ
ਇਕਾਂਤਵਾਸ ਘਰ ਘਰ ਬਣਾਇਆ
ਤੰਦਰੁਸਤਾਂ ਨੂੰ ਵੀ ਅੰਦਰ ਬਿਠਾਇਆ
ਕਹਿੰਦੇ ਪੈਸਾ ਖ਼ੂਬ ਹੈ ਆਇਆ
ਸਿਆਸਤਦਾਨਾਂ ਨੂੰ ਹੈ ਖ਼ੂਬ ਰਜਾਇਆ
ਗ਼ਰੀਬਾਂ ਨੂੰ ਪਰ ਭੁੱਖੇ ਮਰਵਾਇਆ
ਚਿੱਟੇ ਧਨ ਨੂੰ ਕਾਲਾ ਬਣਾਇਆ
ਕਈਆਂ ਨੂੰ ਕੋਰੋਨਾ ਰਾਸ ਹੈ ਆਇਆ
ਅਖੌਤੀ ਕੋਰੋਨਾ ਦਾ ਤਾਂਹੀਉਂ ਰੌਲਾ ਪਾਇਆ
ਆਰਥਿਕ ਮੰਦੀ ਤੇ ਪਰਦਾ ਪਾਇਆ
ਲੋਕਾਂ ਨੂੰ ਹੈ ਬੁੱਧੂ ਬਣਾਇਆ
ਹਾਨੀਆਂ ਦੇ ਨਾਲ ਲਾਭ ਵੀ ਲਿਆਇਆ
ਵਾਤਾਵਰਣ ਨੂੰ ਇਸਨੇ ਸ਼ੁੱਧ ਬਣਾਇਆ
ਗੰਗਾ ਜਮਨਾ ਨੂੰ ਸਾਫ਼ ਕਰਾਇਆ
ਪੈਸਾ ਇੱਕ ਵੀ ਖ਼ਰਚ ਨਹੀਂ ਆਇਆ
ਕੁਦਰਤ ਦੇ ਨੇੜੇ ਸਾਨੂੰ ਬਿਠਾਇਆ
ਵਿਸ਼ਵ ਸਿਹਤ ਸੰਗਠਨ ਤੋਂ ਜੋ ਪੈਸਾ ਆਇਆ
“ਬਾਗ਼ੀ” ਦੇ ਪੱਲੇ ਨਾ ਧੇਲਾ ਪਾਇਆ

ਸੁਖਮਿੰਦਰ ਬਾਗੀ ਸਮਰਾਲਾ
ਮੋਬਾਈਲ ਨੰ 9417394805