ਚੰਡੀਗੜ੍ਹ, 20 ਮਈ (ਸਵਿੰਦਰ ਕੌਰ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੋਵਿਡ19 ਖਿਲਾਫ ਜਾਰੀ ਜੰਗ ਨੂੰ ਹੋਰ ਤੇਜ਼ ਕਰਦੇ ਹੋਏ ਸਰਕਾਰ ਵਲੋਂ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਆਰਡੀਨੈਂਸ ਲਿਆਂਦਾ ਹੈ, ਜਿਸ ਤਹਿਤ ਜਿਨ੍ਹਾਂ ਪ੍ਰਾਈਵੇਟ ਕਲੀਨਿਕਾਂ ਦੀ 50 ਬੈਡਾਂ ਤੋਂ ਉਪਰ ਦੀ ਸਮਰਥਾ ਹੈ, ਉਹ ਕਲੀਨਿਕ ਕੋਵਿਡ19 ਖਿਲਾਫ ਜੰਗ ‘ਚ ਸ਼ਾਮਲ ਕੀਤੇ ਜਾਣਗੇ।
ਦੱਸ ਦਈਏ ਕਿ ਸੂਬੇ ਦੀ ਕੈਪਟਨ ਸਰਕਾਰ ਵਲੋਂ ਸਮੇਂ ਸਮੇਂ ‘ਤੇ ਕਈ ਅਜਿਹੇ ਅਹਿਮ ਫੈਸਲੇ ਲਏ ਜਾਂਦੇ ਰਹੇ ਹਨ, ਪਰ ਦੂਜੇ ਪਾਸੇ ਕਈ ਸਰਕਾਰੀ ਹਸਪਤਾਲਾਂ ਸਟਾਫ਼ ਦੇ ਕੋਲ ਲੋੜੀਦਾਂ ਸਮਾਨ ਹੀ ਨਹੀਂ ਹੈ, ਜਿਸ ਦੇ ਚੱਲਦਿਆ ਹੋਇਆ ਲੰਘੇ ਦਿਨ ਲੁਧਿਆਣਾ ਵਿਖੇ ਸਰਕਾਰ ਦੇ ਵਿਰੁੱਧ ਡਾਕਟਰਾਂ, ਨਰਸਾਂ, ਦਰਜਾਚਾਰ ਕਾਮਿਆਂ ਦੇ ਵਲੋਂ ਪ੍ਰਦਰਸ਼ਨ ਵੀ ਕੀਤਾ ਗਿਆ ਸੀ।