ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਖੇਡ ਮੰਤਰੀ ਦਾ ਪਿੰਡ ਬਾਜੇਕੇ ‘ਚ ਪਹੁੰਚਣ ‘ਤੇ ਵਿਰੋਧ, ਪੁਲਿਸ ਨੇ ਗ੍ਰਿਫ਼ਤਾਰ ਕੀਤੇ ਆਗੂ

168

ਫਿਰੋਜ਼ਪੁਰ

ਅੱਜ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਪਿੰਡ ਬਾਜੇਕੇ ਪਹੁੰਚਣ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਵਿਰੋਧ ਕੀਤ ਗਿਆ। ਜਿਸਦੇ ਚੱਲਦਿਆਂ ਪੁਲਿਸ ਵੱਲੋਂ ਜਿਲ੍ਹਾ ਆਗੂ ਦੇਸਰਾਜ ਬਾਜੇਕੇ, ਜੰਗ ਬਾਜਕੇ ਅਤੇ ਸੁਰਿੰਦਰ ਬਾਜੇਕੇ ਨੂੰ ਗਿਰਫਤਾਰ ਕਰ ਲਿਆ ਗਿਆ ਹੈ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੂਬਾ ਪ੍ਰੈੱਸ ਸਕੱਤਰ ਅਵਤਾਰ ਮਹਿਮਾ ਨੇ ਦੱਸਿਆ ਕਿ ਪਿੰਡ ਬਾਜੇਕੇ ਦੇ ਸਰਪੰਚ ਕਸ਼ਮੀਰ ਲਾਲ ਵੱਲੋਂ ਪਿੰਡ ਦੇ ਹੀ ਦੁਕਾਨਦਾਰ ਹਾਕਮ ਚੰਦ ਦੀ ਦੁਕਾਨ ਢਾਹ ਕੇ ਉਸਦੀ ਪੰਜ ਮਰਲੇ ਜਗਾ ਉੱਪਰ ਕਬਜ਼ਾ ਕਰ ਲਿਆ ਸੀ । ਜਿਸਨੂੰ ਇਨਸਾਫ ਦੁਆਉਣ ਲਈ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ । ਉਨ੍ਹਾਂ ਕਿਹਾ ਕਿ SSP ਫਿਰੋਜ਼ਪੁਰ ਦੇ ਕਹਿਣ ਤੇ DSP ਗੁਰੂਹਰਸਹਾਏ ਨਾਲ ਇਸ ਮਸਲੇ ਨੂੰ ਨਿਬੇੜਣ ਦੀ ਗੱਲਬਾਤ ਚੱਲ ਰਹੀ ਸੀ।

ਪਰ ਪ੍ਰਸ਼ਾਸ਼ਨ ਤੇ ਖੇਡ ਮੰਤਰੀ ਵੱਲੋ ਮਸਲੇ ਨੂੰ ਨਿਪਟਾਉਣ ਦੀ ਜਗਾ ਜਾਣਬੁੱਝ ਕੇ ਲਮਕਾਇਆ ਜਾ ਰਿਹਾ ਹੈ, ਜਿਸਦੇ ਚੱਲਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਰਾਣਾ ਸੋਢੀ ਦਾ ਪਿੰਡ ਪਹੁੰਚਣ ਤੇ ਵਿਰੋਧ ਕੀਤਾ ਗਿਆ ਤਾਂ ਵਿਰੋਧ ਕਰ ਰਹੇ ਆਗੂਆਂ ਨੂੰ ਪੁਲਿਸ ਨੇ ਜਬਰੀ ਗਿਰਫਤਾਰ ਕਰ ਲਿਆ। ਆਗੂਆਂ ਨੇ ਕਿਹਾ ਕਿ ਜੇਕਰ ਗਿਰਫਤਾਰ ਆਗੂਆਂ ਨੂੰ ਤੁਰੰਤ ਰਿਹਾ ਕਰਕੇ ਮਸਲਾ ਹੱਲ ਨਾ ਕੀਤਾ ਤਾਂ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਘਿਰਾਉ ਕੀਤਾ ਜਾਵੇਗਾ ।