ਕ੍ਰਿਕਟ ਪ੍ਰੇਮੀਆਂ ਲਈ ਬੁਰੀ ਖ਼ਬਰ, ਟੀ-20 ਵਿਸ਼ਵ ਕੱਪ ਦੇ 2022 ਤੱਕ ਮੁਲਤਵੀ ਹੋਣ ਦੀ ਸੰਭਾਵਨਾ

582
ਮੁੰਬਈ, 27 ਮਈ –

ਲਗਾਤਾਰ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਕੋਰੋਨਾ ਵਾਇਰਸ ਦੇ ਕਾਰਨ ਮੌਤਾਂ ਦੇ ਵਿਚ ਵੀ ਕਾਫ਼ੀ ਇਜਾਫ਼ਾ ਹੋ ਰਿਹਾ ਹੈ। ਦੱਸਣਾ ਬਣਦਾ ਹੈ ਕਿ ਜਿਥੇ ਕਾਰੋਬਾਰ ਕੋਰੋਨਾ ਵਾਇਰਸ ਦੇ ਕਾਰਨ ਠੱਪ ਪਏ ਹਨ, ਉਥੇ ਹੀ ਦੂਜੇ ਪਾਸੇ ਖੇਡਾਂ ਵੀ ਬਿਲਕੁਲ ਬੰਦ ਹਨ। ਕ੍ਰਿਕਟ ਪ੍ਰੇਮੀਆਂ ਦੇ ਲਈ ਇਕ ਬੁਰੀ ਖ਼ਬਰ ਸਾਹਮਣੇ ਇਹ ਆ ਰਹੀ ਹੈ ਕਿ ਹੁਣ ਟੀ-20 ਵਿਸ਼ਵ ਕੱਪ ਮੁਲਤਵੀ ਹੋ ਸਕਦਾ ਹੈ।

ਆਈ.ਸੀ.ਸੀ ਸੂਤਰਾਂ ਮੁਤਾਬਿਕ ਕੋਰੋਨਾ ਵਾਇਰਸ ਦੇ ਚੱਲਦਿਆਂ ਟੀ-20 ਵਿਸ਼ਵ ਕੱਪ ਦੇ 2022 ਤੱਕ ਮੁਲਤਵੀ ਹੋਣ ਦੀ ਸੰਭਾਵਨਾ ਹੈ। ਦੱਸਣਾ ਇਹ ਵੀ ਬਣਦਾ ਹੈ ਕਿ ਇਸ ਬਾਰੇ ਹਾਲੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ, ਪਰ ਜੋ ਆਈਸੀਸੀ ਦੇ ਸੂਤਰ ਦੱਸ ਰਹੇ ਹਨ, ਉਸ ਤੋਂ ਸਾਫ਼ ਹੋ ਚੁੱਕਿਆ ਹੈ ਕਿ ਟੀ-20 ਵਿਸ਼ਵ ਕੱਪ ਮੁਲਤਵੀ ਹੋਵੇਗਾ।